ਜਲੰਧਰ ਥਾਣਾ ਰਾਮਾਮੰਡੀ ਦੀ ਪੁਲੀਸ ਵਲੋਂ 100 ਪੇਟੀਆ ਨਜਾਇਜ ਸ਼ਰਾਬ ਬਰਾਮਦ ।
ਪੰਜਾਬ ਉਜਾਲਾ ਨਿਊਜ਼
ਜਲੰਧਰ ਥਾਣਾ ਰਾਮਾਮੰਡੀ ਦੀ ਪੁਲੀਸ ਵਲੋਂ 100 ਪੇਟੀਆ ਨਜਾਇਜ ਸ਼ਰਾਬ ਬਰਾਮਦ ।
ਜਲੰਧਰ( ਰਾਹੁਲ ਕਸ਼ਯਪ) ਨਜਾਇਜ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ 04 ਸਮੱਗਲਰ ਸਮੇਤ 100 ਪੇਟੀਆ ਨਜਾਇਜਸ਼ਰਾਬ ਵੱਖ ਵੱਖ ਮਾਰਕਾ ਸਮੇਤ 02 ਬੈਲੋਰੋ ਕਾਰ ਗ੍ਰਿਫਤਾਰ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ADCP-1 ਸਾਹਿਬ ਜਲੰਧਰ ਸ. ਕੰਵਲਪ੍ਰੀਤ ਸਿੰਘ PPS, ACP ਸੈਂਟਰਲ ਸਾਹਿਬ ਸ. ਨਿਰਮਲ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲ ਸਮੇਂ ਸਿਰ ਮਿਲ ਰਹੀਆ ਹਦਾਇਤਾਂ ਅਨੁਸਾਰ ਮਾੜੇ ਅਨਸਰਾ ਵੱਧ ਰਹੇ ਨਸ਼ੇ ਦੀ ਰੋਕਥਾਮ ਸਬੰਧ ਵਿੱਚ ਅਤੇ ਨਜਾਇਜ ਸ਼ਰਾਬ ਦਾ ਕਾਰੋਬਾਰ ਕਰ ਰਹੇ ਸਮੱਗਲਰਾ ਦੇ ਦੇ ਖਿਲ਼ਾਫ ਪੰਜਾਬ ਪੁਲਿਸ ਵੱਲੋ ਚਲਾਈ ਹੋਈ ਮੁਹਿੰਮ,ਤਹਿਤ ਕਾਬੂ ਕਰਨ ਵਿੱਚ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਸਫਲਤਾ ਪ੍ਰਾਪਤ ਹੋਈ ਹੈ।ਮਿਤੀ 01-07-2023 ਨੂੰ INSP ਰਜੇਸ਼ ਕੁਮਾਰ ਅਰੋੜਾ ,ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ASI ਵਿਕਟਰ ਮਸੀਹ ਚੋਕੀ ਇੰਚਾਰਜ ਦਕੋਹਾ ਨਾਲ ASI ਰੂਪ ਲਾਲ ਸਮੇਤ ਪੁਲਿਸ ਪਾਰਟੀ ਬਰਾਏ ਨਾਕਾਬੰਦੀ ਅਤੇ ਵਾਹਨ ਦੇ ਚੈਕਿੰਗ ਸੰਬੰਧੀ ਢਿੱਲਵਾ ਚੋਕ ਵਿੱਚ ਨਾਕਾਬੰਦੀ ਲਗਾ ਕੇ ਚੈਕਿੰਗ ਕਰ ਰਹੇ ਸੀ 02 ਗੱਡੀਆ ਹੁਸ਼ਿਆਰਪੁਰ ਸਾਈਡ ਤੋ ਇੱਕ ਦੂਜੇ ਦੇ ਅੱਗੇ ਪਿੱਛੇ ਆਉਦੀਆ ਦਿਖਾਈ ਦਿੱਤੀਆ ।ਜਦੋ ਇਹਨਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾ ਇਹ ਰੁਕਣ ਦੀ ਬਜਾਏ ਅੱਗੇ ਨੂੰ ਜਾਣ ਲੱਗੀਆ ਨੂੰ ਸਾਥੀ ਪੁਲਿਸ ਕਰਮਚਾਰੀਆ ਨੇ ਬੈਰੀਗੇਟ ਕਰਕੇ ਰੋਕ ਲਿਆ।ਜੋ ਅੱਗੇ ਵਾਲੀ ਕਾਰ
ਬੈਲੋਰੋ ਨੰਬਰੀ PB 08 CK 8600 ਰੰਗ ਚਿੱਟਾ ਵਿੱਚ ਬੈਠੇ ਦੋ ਵਿਅਕਤੀ ਕਾਰ ਚਾਲਕ ਬਲਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ
ਨੋਸ਼ਿਹਰਾ ਪੰਨੂਆ,ਥਾਣਾ ਸਰਹਾਲੀ,ਜਿਲਾ ਤਰਨਤਾਰਨ ਅਤੇ ਦੂਸਰਾ ਨਾਲ ਬੈਠੇ ਪ੍ਰਵੀਨ ਪੁੱਤਰ ਗੁਰਚਰਨ ਸਿੰਘ ਵਾਸੀ ਗੁਰੂ ਨਾਨਕ
ਨਗਰ ਸ਼ੂਰਾਨੂਸੀ ਜਲੰਧਰ ਅਤੇ ਦੂਸਰੀ ਕਾਰ ਬੈਲੋਰੋ ਕੈਂਪਰ ਨੰਬਰ PB 08 CP 7466 ਰੰਗ ਚਿੱਟਾ ਵਿੱਚ ਬੈਠੇ ਦੋ ਵਿਅਕਤੀ
ਕਾਰ ਚਾਲਕ ਰਣਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਨੋਸ਼ਿਹਰਾ ਪੰਨੂਆ ,ਥਾਣਾ ਸਰਹਾਲੀ,ਜਿਲਾ ਤਰਨਤਾਰਨ ਅਤੇ ਦੂਸਰਾ
ਨਾਲ ਬੈਠਾ ਹਰਪ੍ਰੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਖਰਲ ਖੁਦ ,ਟਾਂਡਾ ਹੁਸ਼ਿਆਰਪੁਰ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਕਾਰ
ਬੈਲੋਰੋ ਨੰਬਰੀ PB 08 CK 8600 ਰੰਗ ਚਿੱਟਾ ਤਲਾਸ਼ੀ ਲੈਣ ਤੇ ਇਸ ਵਿੱਚੋ 18 ਪੇਟੀਆ ਨਜਾਇਜ਼ ਸ਼ਰਾਬ ਮਾਰਕਾ Mc
Dowell,s For sale in Punjab (ਕੁੱਲ 216 ਬੋਤਲ ਹਰੇਕ ਬੋਤਲ 750 ML),12 ਪੇਟੀਆ ਨਜਾਇਜ ਸ਼ਰਾਬ ਮਾਰਕਾ 999
ਵਿਸਕੀ For sale in Chandigarh (ਕੁੱਲ 144 ਬੋਤਲ ਹਰੇਕ ਬੋਤਲ 750 ML) ਕੁੱਲ 30 ਪੇਟੀਆ ਨਾਜਇਜ ਸ਼ਰਾਬ ਬ੍ਰਾਮਦ
ਹੋਣ ਅਤੇ ਦੂਸਰੀ ਕਾਰ ਬੈਲੋਰੋ ਕੈਂਪਰ ਨੰਬਰ PB 08 CP 7466 ਤਲਾਸ਼ੀ ਕਰਨ ਤੇ 25 ਪੇਟੀਆ ਨਜਾਇਜ ਸ਼ਰਾਬ ਮਾਰਕਾ ਪੰਜਾਬ ਕਲੱਬ ਫਾਰ ਸੇਲ ਇੰਨ ਪੰਜਾਬ (ਕੁੱਲ 300 ਬੋਤਲ ਹਰੇਕ ਬੋਤਲ 750 ML) ,32 ਪੇਟੀਆ ਨਜਾਇਜ਼ ਸ਼ਰਾਬ ਬਿਨਾ ਮਾਰਕਾ
(ਕੁੱਲ 384 ਬੋਤਲ ਹੇਰਕ ਬੋਤਲ 750 ML) ਅਤੇ 13 ਪੇਟੀਆਂ ਸ਼ਰਾਬ ਮਾਰਕਾ ਮਾਰਕਾ 999 ਵਿਸਕੀ For sale in
Chandigarh (ਕੁੱਲ 156 ਬੋਤਲ ਹਰੇਕ ਬੋਤਲ 750 ML) ਕੁੱਲ 70 ਪੇਟੀਆ ਨਜਾਇਜ ਸ਼ਰਾਬ ਬ੍ਰਾਮਦ ਹੋਣ ਤੇ ਮੁੱਕਦਮਾ
ਨੰਬਰ 193 ਮਿਤੀ 01-07-2023 ਅ/ਧ 61 Excise ACT ,420,34 IPC ਤਹਿਤ ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦਰਜ ਕਰਕੇ ਬਾਅਦ ਕਰਨੇ ਪੁੱਛਗਿਛ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ ।ਜੋ ਦੋਸ਼ੀਆ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ । ਜੋ ਦੋਸ਼ੀਆਨ ਉਕਤਾਨ ਪਾਸੋ ਨਜਾਇਜ ਸ਼ਰਾਬ ਦਾ ਕਾਰੋਬਾਰ ਕਰਨ ਅਤੇ ਇਹਨਾ ਦੇ ਹੋਰ ਸਾਥੀਆ ਬਾਰੇ ਸਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ।ਜੋ ਦੋਰਾਨੇ
ਤਫਤੀਸ਼ ਇਹ ਨਜਾਇਜ ਸ਼ਰਾਬ ਕਿਹੜੇ ਸਰਾਬ ਸਮੱਗਲਰਾ ਦੀ ਹੈ ਦੇ ਬਾਰੇ ਪਤਾ ਕਰਕੇ ਇਹਨਾ ਖਿਲਾਫ ਵੀ ਸਖਤ ਕਾਨੂੰਨੀ
ਕਾਰਵਾਈ ਕੀਤੀ ਜਾਵੇਗੀ ।ਜੋ ਮੁੱਕਦਮਾ ਦੀ ਤਫਤੀਸ਼ ਕੀਤੀ ਜਾ ਰਹੀ ਹੈ