Search for:
  • Home/
  • Uncategorized/
  • ਪੰਜਾਬ: ਰੇਹੜੀ-ਫੜ੍ਹੀ ਵਾਲ਼ਿਆਂ ਨੇ ਜਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਫੇਰ ਖੋਲ੍ਹਿਆ ਮੋਰਚਾ

ਪੰਜਾਬ: ਰੇਹੜੀ-ਫੜ੍ਹੀ ਵਾਲ਼ਿਆਂ ਨੇ ਜਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਫੇਰ ਖੋਲ੍ਹਿਆ ਮੋਰਚਾ

PUNJAB UJALA NEWS


ਪੰਜਾਬ: ਰੇਹੜੀ-ਫੜ੍ਹੀ ਵਾਲ਼ਿਆਂ ਨੇ ਜਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਫੇਰ ਖੋਲ੍ਹਿਆ ਮੋਰਚਾ

ਗੁਰਦਾਸਪੁਰ(ਰਾਹੁਲ ਕਸ਼ਯਪ) ਸ਼ਹਿਰ ਵਿੱਚ ਰੇਹੜੀ ਫੜ੍ਹੀ ਲਗਾਉਣ ਵਾਲੇ ਸੈਂਕੜਿਆਂ ਦਿਹਾੜੀਦਾਰ ਅੱਜ ਫੇਰ ਯੁਨੀਅਨ ਦੇ ਬੈਨਰ ਅਤੇ ਪ੍ਰਧਾਨ ਦਿਨੇਸ਼ ਠਾਕੁਰ ਮੁੰਨਾ ਦੀ ਅਗਵਾਈ ਹੇਠ ਨੇਹਰੂ ਪਾਰਕ ‘ਚ ਇਕੱਠੇ ਹੋ ਕੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਿਆ। ਇਸ ਦੌਰਾਨ ਯੂਨੀਅਨ ਦੇ ਮੈਂਬਰਾਂ ਨੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜ਼ਿਲਾ ਪ੍ਰਸ਼ਾਸਨ ਤੇ ਗਰੀਬ ਰੇਹੜ੍ਹੀ ਫੜ੍ਹੀ ਵਾਲਿਆਂ ਨਾਲ ਨਾਇਨਸਾਫੀ ਕਰਨ ਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜੌ ਰੇਹੜੀਆਂ ਲਗਾਉਂਣ ਲਈ ਜਗ੍ਹਾ ਨਿਰਧਾਰਿਤ ਕੀਤੀ ਹੈ। ਉੱਥੇ ਗੰਦਗੀ ਦੇ ਢੇਰ ਹਨ ਜਿੱਸ ਕਰਕੇ ਉਹ ਉੱਥੇ ਆਪਣਾ ਕਾਰੋਬਾਰ ਨਹੀਂ ਕਰ ਸਕਦੇ।

ਪਰ ਜਿਲ੍ਹਾ ਪ੍ਰਸ਼ਾਸ਼ਨ ਜਾਣਬੁਝ ਕੇ ਉਹਨਾਂ ਉਸ ਗੰਦਗੀ ਵਾਲੀ ਥਾਂ ਤੇ ਰੇਹੜੀਆਂ ਲਗਾਉਂਣ ਲਈ ਮਜ਼ਬੂਰ ਕਰ ਰਿਹਾ ਹੈ। ਸਹਿਰ ਅੰਦਰੋਂ ਟਰੈਫਿਕ ਦੀ ਸਮੱਸਿਆ ਨੂੰ ਸਲਜਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਤਮਾਮ ਸਬਜ਼ੀਆਂ ਅਤੇ ਫਰੂਟ ਦੀਆਂ ਰੇਹੜੀਆਂ ਫੜੀਆਂ ਲਗਾਉਣ ਵਾਲੇ ਨਗਰ ਕੌਂਸਲ ਵਿੱਚ ਰਜਿਸਟਰੇਸ਼ਨ ਕਰਵਾ ਕੇ ਢਾਬ ਵਾਲੀ ਜਗਾ ਤੇ ਆਪਣੀ-ਆਪਣੀ ਜਗ੍ਹਾ ਲੈ ਲੈਣ। ਕਿਉਂਕਿ ਅੱਜ ਤੋਂ ਬਾਅਦ ਸ਼ਹਿਰ ਵਿਚ ਕੋਈ ਰੇਹੜੀ-ਫੜੀ ਨਹੀਂ ਲੱਗਣ ਦਿੱਤੀ ਜਾਵੇਗੀ। ਪਰ ਇਸ ਹੁਕਮ ਨੂੰ ਰੇਹੜੀ ਫੜੀ ਯੂਨੀਅਨ ਵੱਲੋਂ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ। ਰੇਹੜੀ-ਫੜੀ ਲਗਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਲਾਟ ਕੀਤੀ ਗਈ ਜਗਾ ਗੰਦਗੀ ਭਰੀ ਹੈ।

ਇਸ ਜਗ੍ਹਾ ਦੇ ਨੇੜਿਓਂ ਹੀ ਸ਼ਹਿਰ ਦਾ ਮੁੱਖ ਨਿਕਾਸੀ ਨਾਲਾ ਹੋ ਕੇ ਗੁਜਰਦਾ ਹੈ ਇਸ ਲਈ ਉਸ ਜਗ੍ਹਾ ਤੇ ਕੋਈ ਵੀ ਸਬਜ਼ੀਆਂ, ਫਲ ਖਰੀਦਣ ਲਈ ਆਉਣਾ ਪਸੰਦ ਨਹੀਂ ਕਰੇਗਾ। ਦੂਜੇ ਪਾਸੇ ਰੋਜ਼ਾਨਾ ਗੰਦਗੀ ਅਤੇ ਬਦਬੂ ਭਰੀ ਜਗ੍ਹਾ ਤੇ ਰੇਹੜੀਆਂ ਲਗਾਉਣ ਕਾਰਨ ਉਨ੍ਹਾਂ ਦੇ ਬਿਮਾਰ ਹੋਣ ਦਾ ਖਤਰਾ ਹੈ। ਇਸ ਲਈ ਉਹ ਕਿਸੇ ਵੀ ਸੂਰਤ ਵਿੱਚ ਪ੍ਰਸ਼ਾਸਨ ਦੇ ਇਸ ਫ਼ੈਸਲੇ ਨੂੰ ਨਹੀਂ ਮੰਨਦੇ ਅਤੇ ਜੇਕਰ ਇਸ ਫੈਸਲੇ ਨੂੰ ਬਦਲਕੇ ਉਨ੍ਹਾਂ ਨੂੰ ਸ਼ਹਿਰ ਵਿੱਚ ਕੋਈ ਹੋਰ ਯੋਗ ਜਗ੍ਹਾ ਅਲਾਟ ਨਹੀਂ ਕੀਤੀ ਗਈ। ਉਹ ਆਪਣੇ ਬੱਚਿਆਂ ਅਤੇ ਪਰਿਵਾਰ ਸਮੇਤ ਸੜਕਾਂ ਤੇ ਆ ਕੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਲਗਾਉਣ ਤੋਂ ਗੁਰੇਜ਼ ਨਹੀਂ ਕਰਣਗੇ