Search for:
  • Home/
  • Uncategorized/
  • ਚੋਰ ਗਰੋਹ ਦੇ ਪੰਜ ਮੈਂਬਰ ਕਾਬੂ ਚੋਰੀ ਕੀਤੇ ਤਿੰਨ ਮੋਟਰਸਾਈਕਲ ਚੋਰੀ ਕੀਤੇ ਮੋਬਾਇਲ ਵੀ ਬਰਾਮਦ

ਚੋਰ ਗਰੋਹ ਦੇ ਪੰਜ ਮੈਂਬਰ ਕਾਬੂ ਚੋਰੀ ਕੀਤੇ ਤਿੰਨ ਮੋਟਰਸਾਈਕਲ ਚੋਰੀ ਕੀਤੇ ਮੋਬਾਇਲ ਵੀ ਬਰਾਮਦ

ਪੰਜਾਬ ਉਜਾਲਾ ਨਿਊਜ਼

ਚੋਰ ਗਰੋਹ ਦੇ ਪੰਜ ਮੈਂਬਰ ਕਾਬੂ ਚੋਰੀ ਕੀਤੇ ਤਿੰਨ ਮੋਟਰਸਾਈਕਲ ਚੋਰੀ ਕੀਤੇ ਮੋਬਾਇਲ ਵੀ ਬਰਾਮਦ

ਜਲੰਧਰ : (ਰਾਹੁਲ ਕਸ਼ਯਪ)ਮਿਤੀ 16.11.2023 ਨੂੰ ਮੁੱਦਈ ਪੰਕਜ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 58/3 ਉਦੇ ਨਗਰ ਜਲੰਧਰ ਬਾਬਤ ਨਾਮਲੂਮ ਵਿਅਕਤੀਆਂ ਵੱਲੋਂ ਉਸ ਨੂੰ ਰਸਤੇ ਵਿੱਚ ਰੋਕ ਕੇ ਕੁੱਟਮਾਰ ਕਰਨ ਅਤੇ ਉਸਦਾ ਪਿੱਠੂ ਬੈਗ ਜਿਸ ਵਿੱਚ 3600/-ਰੁਪਏ ਅਤੇ ਇੱਕ ਮੋਬਾਇਲ ਮਾਰਕਾ ਰਿਅਲ ਮੀ ਐਕਸ ਖੋਹ ਕੀਤਾ ਗਿਆ। ਜਿਸ ਪਰ ASI ਜਸਵੀਰ ਚੰਦ ਵੱਲੋਂ ਮੁਕੱਦਮਾ ਨੰਬਰ 114 ਮਿਤੀ 16.11.23 ਅ/ਧ 323, 379B IPC ਥਾਣਾ ਭਾਰਗੋ ਕੈਂਪ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਦੋਰਾਨੇ ਤਫਤੀਸ਼ ਮਿਤੀ 20.11.2023 ਨੂੰ ASI ਜਸਵੀਰ ਚੰਦ ਸਮੇਤ ਸਾਥੀ ਕਰਮਚਾਰੀਆ ਟਾਵਰ ਇੰਨਕਲੇਵ ਫੇਸ-2 ਜਲੰਧਰ ਨਾਕਾਬੰਦੀ ਪਰ ਮੌਜੂਦ ਸੀ ਕਿ ਮੁੱਕਦਮਾ ਹਜਾ ਦੇ ਦੋਸੀਆਨ ਆਰੀਅਨ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਤਾਜਪੁਰ ਜਲੰਧਰ, ਅਭੀਸ਼ੇਕ ਉਰਫ ਅਭੀ ਪੁੱਤਰ ਅਮਰਜੀਤ ਵਾਸੀ ਪਿੰਡ ਫੋਲੜੀਵਾਲ ਜਲੰਧਰ, ਜਸਪ੍ਰੀਤ ਸਿੰਘ ਉਰਫ ਬੱਬਰੀ ਪੁੱਤਰ ਅਸ਼ੋਕ ਕੁਮਾਰ ਵਾਸੀ ਧਨਾਲ ਕਲਾਂ ਜਲੰਧਰ, ਰਾਜਾ ਰਾਮ ਪੁੱਤਰ ਲੇਟ ਮਹੁੰਮਦ ਨੁਸਰਤ ਵਾਸੀ ਪਿੰਡ ਲਾਂਬੜਾ ਹਾਲਵਾਸੀ ਕਿਰਾਏਦਾਰ ਕਿਊਰੋਮਾਲ ਜਲੰਧਰ ਅਤੇ ਤਰੁਨ ਉਰਫ ਗੋਚੂ ਪੁੱਤਰ ਤੀਰਥ ਰਾਮ ਵਾਸੀ ਕਿਰਾਏਦਾਰ ਮਕਾਨ ਨੰਬਰ 41 ਚੀਮਾ ਨਗਰ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸੀਆਨ ਪਾਸੋ ਵਾਰਦਾਤ ਦੋਰਾਨ ਵਰਤੇ ਤਿੰਨ ਮੋਟਰਸਾਈਕਲ ਬਿਨਾ ਨੰਬਰੀ ਮਾਰਕਾ ਹੀਰੋ ਸਪਲੈਡਰ ਰੰਗ ਕਾਲਾ ਬਰਾਮਦ ਕੀਤੇ। ਦੋਸੀਆ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ। ਦੋਸੀਆਂ ਪਾਸੋ ਵੱਖ ਵੱਖ ਕੀਤੀਆ ਵਾਰਦਾਤਾਂ ਖੋਹ ਕੀਤੇ ਮੋਬਾਇਲ ਬਰਾਮਦ ਕੀਤੇ ਗਏ।