Search for:
  • Home/
  • Uncategorized/
  • ਪਿਆਜ ਨੇ ਵਿਗੜਿਆ ਰਸੋਈ ਦਾ ਸਵਾਦ ; ਕਦੋਂ ਨੱਥ ਪਾਉਣਗੀਆਂ ਸਰਕਾਰਾਂ ।

ਪਿਆਜ ਨੇ ਵਿਗੜਿਆ ਰਸੋਈ ਦਾ ਸਵਾਦ ; ਕਦੋਂ ਨੱਥ ਪਾਉਣਗੀਆਂ ਸਰਕਾਰਾਂ ।

ਪੰਜਾਬ ਉਜਾਲਾ ਨਿਊਜ਼

ਪਿਆਜ ਨੇ ਵਿਗੜਿਆ ਰਸੋਈ ਦਾ ਸਵਾਦ ; ਕਦੋਂ ਨੱਥ ਪਾਉਣਗੀਆਂ ਸਰਕਾਰਾਂ ।

ਤਿਉਹਾਰਾਂ ਦੇ ਸੀਜ਼ਨ ਦੌਰਾਨ ਕਾਲਾਬਾਜ਼ਾਰੀ ਦਾ ਵਧਣਾ ਸਰਕਾਰਾਂ ਦੀ ਨਾਕਾਮੀ :

ਹਰ ਇੱਕ ਦੁਕਾਨ ਤੇ ਸਰਕਾਰੀ ਆਦੇਸ਼ਾਂ ਅਨੁਸਾਰ ਰੇਟ ਲਿਸਟ ਲਗਾਨੀ ਯਕੀਨੀ ਬਣਾਈ ਜਾਵੇ :

ਜਲੰਧਰ (ਰਾਹੁਲ ਕਸ਼ਯਪ):ਅੱਜ ਦੇ ਸਮੇਂ ਗਰੀਬਾਂ ਦੀ ਰੋਟੀ ਖਾਣੀ ਵੀ ਔਖੀ ਹੋ ਗਈ ਹੈ, ਕਾਰਨ ਸਾਫ ਹੈ ਕਿ ਪਿਛਲੇ ਦਿਨੀਂ ਪਹਿਲਾਂ ਤਾਂ ਟਮਾਟਰ ਇੰਨਾਂ ਮਹਿੰਗਾ ਵਿਕਿਆ ਕਿ ਗਰੀਬਾਂ ਨੇ ਤਾਂ ਟਮਾਟਰ ਦਾ ਇਸਤੇਮਾਲ ਕਰਨਾ ਹੀ ਬੰਦ ਕਰ ਦਿੱਤਾ ਸੀ, ਦੁੱਜੇ ਪਾਸੇ ਨਵਰਾਤਰੇ ਦਾ ਤਿਉਹਾਰ ਲੰਘਦੇ ਹੀ ਪਿਆਜ ਦੀ ਆਕੜ ਇੰਨੀ ਹੋ ਗਈ ਹੈ ਕਿ ਲੋਕ ਹੁਣ ਪਿਆਜ ਮਹਿੰਗਾ ਮਿਲਣ ਕਰਕੇ ਘੱਟ ਗਿਣਤੀ ਵਿੱਚ ਖਰੀਦ ਰਹੇ ਹਨ।

ਸਰਕਾਰਾਂ ਦੀ ਗੈਰ-ਜੁੰਮੇਵਾਰੀ ਵਾਲੇ ਰਵਈਏ ਤੇ ਰੋਸ ਅਫਸੋਸ ਜਤਾਉਂਦਿਆਂ ਕਿਹਾ ਕਿ ਲੋਕ ਜਿੱਥੇ 100 ਰੁਪਏ ਦੇ 5-5 ਕਿਲੋ ਪਿਆਜ ਖਰੀਦ ਲੈਂਦੇ ਸਨ ਹੁਣ ਉਹੀ 5 ਕਿਲੋ ਪਿਆਜ 400-500 ਦੇ ਮਿਲਦੇ ਹਨ । ਅਮੀਰ ਲੋਕ ਕਿਸੇ ਵੀ ਰੇਟ ਤੇ ਕੁੱਝ ਵੀ ਖਰੀਦ ਲੈਂਦੇ ਹਨ ਪਰ ਗਰੀਬ ਨੂੰ ਹੀ ਸਾਰਿਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਸਿਰਫ ਤਿਉਹਾਰਾਂ ਦੇ ਦਿਨਾਂ ਵਿੱਚ ਹੀ ਨਹੀਂ ਪੂਰਾ ਸਾਲ ਸਹੀ ਰੇਟ ਤੇ ਖਾਣ ਪੀਣ ਦਾ ਸਾਮਾਨ ਮਿਲਣਾ ਚਾਹੀਦਾ ਹੈ ।

ਆਮ ਇਨਸਾਨ ਸਰਕਾਰਾਂ ਤੋਂ ਹੋਰ ਕੁਝ ਨਹੀਂ ਮੰਗਦਾ, ਗਰੀਬ ਤਾਂ ਸਿਰਫ ਢਿੱਡ ਭਰ ਕੇ ਰੋਟੀ ਖਾਣ ਲਈ ਦਿਨ-ਰਾਤ ਇੱਕ ਕਰਕੇ ਮਸਾਂ ਇੱਕ ਜਾਂ ਦੋ ਟਾਈਮ ਦੀ ਰੋਟੀ ਖਾਂਦਾ ਹੈ, ਕਈ ਵਾਰੀ ਤਾਂ ਭੁੱਖੇ ਢਿੱਡ ਵੀ ਸੋਣਾ ਪੈਂਦਾ ਹੈ ।ਲੋਕਾਂ ਦੀ ਸਰਕਾਰ ਕੋਲੋ ਇਹ ਮੰਗ ਹੈ ਕਿ ਕਾਲਾ ਬਾਜ਼ਾਰੀ ਤੇ ਨੱਥ ਪਾਈ ਜਾਵੇ ਅਤੇ ਖਾਸ ਤੌਰ ਤੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ, ਭਾਵੇਂ ਕਰਿਆਨਾ ਸਟੋਰ ਵਾਲੇ ਹੋਣ ਭਾਵੇਂ ਫਲ-ਸਬਜ਼ੀਆਂ ਵੇਚਣ ਵਾਲੇ ਹੋਣ, ਹਰ ਇੱਕ ਚੀਜ਼ ਦੀ ਰੇਤ ਲਿਸਟ ਦੁਕਾਨ ਤੇ ਜਰੂਰੀ ਲੱਗੀ ਹੋਵੇ ਅਤੇ ਸਾਰੇ ਰੇਟ ਸਰਕਾਰੀ ਹੁਕਮਾਂ ਅਨੁਸਾਰ ਹੋਣ, ਤਾਂ ਜ਼ੋ ਗਰੀਬ ਵੀ ਢਿੱਡ ਭਰ ਕੇ ਰੋਟੀ ਖਾ ਸਕਣ ।