ਕੈਬਨਿਟ ਮੰਤਰੀ ਈ ਟੀ ਓ ਨੇ ਨਵੇਂ ਬਣੇ ਸਮੂਹ ਬਲਾਕ ਪ੍ਰਧਾਨਾਂ ਨੂੰ ਦਿੱਤੀ ਵਧਾਈ ; ਪਾਰਟੀ ਲਈ ਦਿਨ ਰਾਤ ਇੱਕ ਕਰਨ ਲਈ ਕੀਤਾ ਪ੍ਰੇਰਿਤ ।
ਪੰਜਾਬ ਉਜਾਲਾ ਨਿਊਜ਼।
ਕੈਬਨਿਟ ਮੰਤਰੀ ਈ ਟੀ ਓ ਨੇ ਨਵੇਂ ਬਣੇ ਸਮੂਹ ਬਲਾਕ ਪ੍ਰਧਾਨਾਂ ਨੂੰ ਦਿੱਤੀ ਵਧਾਈ ; ਪਾਰਟੀ ਲਈ ਦਿਨ ਰਾਤ ਇੱਕ ਕਰਨ ਲਈ ਕੀਤਾ ਪ੍ਰੇਰਿਤ ।
ਜਲੰਧਰ (ਰਾਹੁਲ ਕਸ਼ਯਪ):ਆਮ ਆਦਮੀ ਪਾਰਟੀ ਵੱਲੋਂ ਹਲਕਾ ਜੰਡਿਆਲਾ ਵਿਖੇ ਨਿਯੁਕਤ ਕੀਤੇ ਗਏ ਨਵੇਂ ਬਲਾਕ ਪ੍ਰਧਾਨਾਂ ਨੂੰ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਨਵ-ਨਿਯੁਕਤ ਅਹੁਦੇਦਾਰ ਪਾਰਟੀ ਦੀ ਤਰੱਕੀ ਅਤੇ ਚੜ੍ਹਦੀ-ਕਲਾ ਲਈ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਾਰਜਸ਼ੀਲ ਰਹਿਣਗੇ ।
ਉਨਾਂ ਕਿਹਾ ਕਿ ਇਹ ਨਵ-ਨਿਯੁਕਤ ਅਹੁਦੇਦਾਰ ਜਮੀਨੀ ਪੱਧਰ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ। ਇਨਾਂ ਨਵ-ਨਿਯੁਕਤ ਅਹੁਦੇਦਾਰ ਛਾਣਾਖ਼ ਸਿੰਘ ਵਡਾਲਾ ਜੌਹਲ, ਸਵਰਨ ਸਿੰਘ, ਗਹਿਰੀ, ਸਰਬਜੀਤ ਸਿੰਘ ਡਿੰਪੀ, ਸੁਨੈਨਾ ਰੰਧਾਵਾ, ਸਤਿੰਦਰ ਸਿੰਘ ਕਿੱਲਾ ਜੀਵਨ ਸਿੰਘ, ਸੁੱਖਦੇਵ ਸਿੰਘ ਦਸ਼ਮੇਸ਼ ਨਗਰ, ਭੁਪਿੰਦਰ ਸਿੰਘ ਰੁਮਾਣਾ ਚੱਕ, ਜਰਮਨਜੀਤ ਸਿੰਘ ਉਦੋਂ ਨਗਲ, ਅਜੇ ਗਾਂਧੀ ਮਹਿਤਾ , ਇੰਜ. ਬਲਰਾਜ ਸਿੰਘ ਤਰਸਿੱਕਾ, ਗੁਰਜਿੰਦਰ ਸਿੰਘ ਕੁਆਟਵਿੰਡ, ਕੰਵਲਜੀਤ ਸਿੰਘ ਧਾਰੜ ਅਤੇ ਸੁਖਵਿੰਦਰ ਸਿੰਘ ਰਾਣਾ ਕਾਲਾ ਸ਼ਾਮਲ ਹਨ, ਨੂੰ ਸਨਮਾਨਿਤ ਕਰਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਦੁੱਖ ਦੂਰ ਕਰਨ ਅਤੇ ਪਾਰਟੀ ਦੇ ਉਸਾਰੂ ਪ੍ਰੋਗਰਾਮਾਂ ਨੂੰ ਘਰ-ਘਰ ਪਹੁੰਚਾਉਣ ਦੀ ਵੱਡੀ ਲੋੜ ਹੈ ਅਤੇ ਤੁਸੀਂ ਸਾਰੇ ਪਾਰਟੀ ਦੇ ਸਿਪਾਹੀ ਬਣ ਕੇ ਇਹ ਕੰਮ ਕਰੋ।
