ਕੈਬਨਿਟ ਮੰਤਰੀ ਸਰਦਾਰ ਬਲਕਾਰ ਸਿੰਘ ਵੱਲੋਂ ਧੋਗੜੀ ,ਮਦਾਰਾ ਤੇ ਨੂਰਪੁਰ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ ।
ਪੰਜਾਬ ਉਜਾਲਾ ਨਿਊਜ਼
ਕੈਬਨਿਟ ਮੰਤਰੀ ਸਰਦਾਰ ਬਲਕਾਰ ਸਿੰਘ ਵੱਲੋਂ ਧੋਗੜੀ ,ਮਦਾਰਾ ਤੇ ਨੂਰਪੁਰ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ ।
ਕਿਸ਼ਨਗੜ੍ਹ :(ਰਾਹੁਲ ਕਸ਼ਯਪ)ਕੈਬਨਟ ਮੰਤਰੀ ਸਰਦਾਰ ਬਲਕਾਰ ਸਿੰਘ ਵੱਲੋਂ ਅੱਜ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਧੋਗੜੀ ,ਮਦਾਰਾ ਤੇ ਨੂਰਪੁਰ ਪਿੰਡਾਂ ਵਿੱਚ ਵਿਕਾਸ ਕਾਰਜਾ ਦੇ ਨੀਹ ਪੱਥਰ ਰੱਖੇ ਗਏ !ਮੌਕੇ ਤੇ ਧੋਗੜੀ ਪਿੰਡ ਵਿਖੇ ਗੁਰਪ੍ਰਤਾਪ ਸਿੰਘ ਢਿੱਲੋ ਸੀਨੀਅਰ ਆਪ ਆਗੂ ਦੀ ਅਗਵਾਈ ਹੇਠ ਭਰਵਾ ਇਕੱਠ ਉਹਨਾਂ ਦੇ ਗ੍ਰਹਿ ਵਿਖੇ ਹੋਇਆ । ਕੈਬਨਟ ਮੰਤਰੀ ਸਰਦਾਰ ਬਲਕਾਰ ਸਿੰਘ ਨੇ ਸੰਬੋਧਨ ਕਰਦੇ ਹੋੲੇ ਕਿਹਾ ਕਿ ਆਮ ਆਦਮੀ ਵੀ ਪਾਰਟੀ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਲਈ ਤਤਪਰ ਹੈ ਲੋਕਾਂ ਨਾਲ ਕੀਤੇ ਹੋਏ ਹਰੇਕ ਵਾਅਦੇ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਤੇ ਗੁਰਪ੍ਰਤਾਪ ਸਿੰਘ ਢਿੱਲੋ ,ਸਰਪੰਚ ਸ਼੍ਰੀਮਤੀ ਅੰਜਨਾ ਕੁਮਾਰੀ, ਪ੍ਰਿਥੀਪਾਲ ਸਿੰਘ ,ਰਮਿੰਦਰ ਸਿੰਘ ਢਿੱਲੋ ਵਿਸਕੀ ਅਤੇ ਰਾਜਕੁਮਾਰ ਚਾਵਲਾ ਵੱਲੋਂ ਸਾਂਝੇ ਤੌਰ ਤੇ ਸਰੋਪੇ ਦੇ ਕੇ ਸਰਦਾਰ ਬਲਕਾਰ ਸਿੰਘ ਉਹਨਾਂ ਦੀ ਸੁਪਤਨੀ ਬੀਬੀ ਹਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਗੁਰਪ੍ਰਤਾਪ ਸਿੰਘ ਢਿੱਲੋ, ਸਰਪੰਚ ਸ਼੍ਰੀਮਤੀ ਅੰਜਨਾ ਕੁਮਾਰੀ, ਜਸਪਾਲ ਸਿੰਘ ਢਿੱਲੋ ,ਰਮਿੰਦਰ ਸਿੰਘ ਵਿਸਕੀ ,ਮੋਹਨ ਲਾਲ ਪੰਚ, ਸੱਤਪਲ ਗਿੱਲ, ਰਾਜਕੁਮਾਰ ਚਾਵਲਾ, ਹਰਕਮਲਜੀਤ ਸਿੰਘ ਕਾਹਲੋ ,ਅਵਤਾਰ ਸਿੰਘ ਕਾਹਲੋ, ਰਸ਼ਪਾਲ ਸਿੰਘ ,,ਮਨਦੀਪ ਸਿੰਘ ਕਾਹਲੋਂ ,ਪੁਨੀਤ ਛਾਬੜਾ ,ਮਲਿਕ ਬ੍ਰਦਰ ਆਦਿ ਹਾਜ਼ਰ ਸਨ
