Search for:
  • Home/
  • Uncategorized/
  • ਢਿੱਲੋਂ ਪਰਿਵਾਰ ਨੂੰ ਇਨਸਾਫ਼ ਮਿਲੇ-ਐਡਵੋਕੇਟ ਫਾੱਰ ਫਾਰਮਰ ਐੰਡ ਲੇਬਰ੍ਜ਼ ਜਲੰਧਰ

ਢਿੱਲੋਂ ਪਰਿਵਾਰ ਨੂੰ ਇਨਸਾਫ਼ ਮਿਲੇ-ਐਡਵੋਕੇਟ ਫਾੱਰ ਫਾਰਮਰ ਐੰਡ ਲੇਬਰ੍ਜ਼ ਜਲੰਧਰ

ਪੰਜਾਬ ਉਜਾਲਾ ਨਿਊਜ਼

ਢਿੱਲੋਂ ਪਰਿਵਾਰ ਨੂੰ ਇਨਸਾਫ਼ ਮਿਲੇ-ਐਡਵੋਕੇਟ ਫਾੱਰ ਫਾਰਮਰ ਐੰਡ ਲੇਬਰ੍ਜ਼ ਜਲੰਧਰ

ਜਲੰਧਰ, 01 ਸਤੰਬਰ, (ਰਾਹੁਲ ਕਸ਼ਯਪ) ਪਿਛਲੇ ਦਿਨੀ ਦੋ ਸਗੇ ਭਰਾ ਜਸ਼ਨਜੀਤ ਢਿੱਲੋਂ ਤੇ ਮਾਨਵਜੀਤ ਢਿੱਲੋਂ ਜੋ ਕਿ ਜਲੰਧਰ ਥਾਣਾ ਨੰ 1 ਦੇ ਐੱਸ ਐੱਚ ਓ ਨਵਦੀਪ ਸਿੰਘ ਵਲੋਂ ਸਰੀਰਕ ਤੇ ਮਾਨਸਿਕ ਅੱਤਿਆਚਾਰ ਤੋਂ ਦੁਖੀ ਹੋ ਕੇ ਬਿਆਸ ਦਰਿਆ ਵਿੱਚ ਛਲਾਂਗ ਲਗਾ ਕੇ ਆਪਨੀ ਜਾਨ ਗੁਆਣ ਦੀ ਕੋਸ਼ਿਸ਼ ਕੀਤੀ,ਇਹਨਾਂ ਦੋਹਾਂ ਭਰਾਵਾਂ ਦਾ ਅਜੇ ਤੱਕ ਕੁਝ ਪਤਾ ਨਹੀ ਲੱਗਾ ਅਤੇ ਪੁਲਿਸ ਪਰਸ਼ਾਸਨ ਨੇ ਵਿ ਉਕਤ ਐਸ ਐਚ ਓ ਦੇ ਖਿਲਾਫ਼ ਕੋਈ ਕਾਰਵਾਈ ਨਹੀ ਕੀਤੀ ਅਤੇ ਨਾ ਹੀ ਪਰਸ਼ਾਸਨ ਵਲੋਂ ਦੋਹਾਂ ਭਰਾਵਾਂ ਨੂੰ ਲੱਭਣ ਲਈ ਪਰਿਵਾਰ ਦੀ ਕੋਈ ਮਦਦ ਕੀਤੀ ਗਈ।

ਕੱਲ ਮਿਤੀ 2 ਸਤੰਬਰ ਸਮਾਂ 6 ਵਜੇ ਸ਼ਾਮ ਨੂੰ ਜੋ ਕੈੰਡਲ ਮਾਰਚ ਦੋਹਾਂ ਭਰਾਵਾਂ ਨੂੰ ਇਨਸਾਫ਼ ਦਿਵਾਉਣ ਲਈ ਦੇਸ਼ ਭਗਤ ਯਾਦਗਾਰ ਹਾਲ ਵਿੱਚੋਂ ਕੱਢਿਆ ਜਾ ਰਿਹਾ ਹੈ ਉਸ ਵਿੱਚ ਐਡਵੋਕੇਟ ਫਾੱਰ ਫਾਰਮਰਜ਼ ਐੰਡ ਲੇਬ੍ਰਰਜ਼ ਵਲੋਂ ਇਹ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੈੰਡਲ ਮਾਰਚ ਰਾਹੀਂ ਸ਼ਹਿਰ ਦਾ ਹਰ ਨਾਗਰਿਕ ਸ਼ਾਮਿਲ ਹੋਵੇ।ਅੱਜ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਗੁਰਜੀਤ ਸਿੰਘ ਕਾਹਲੋ ਐਡਵੋਕੇਟ,ਰਜਿੰਦਰ ਮੰਡ ਐਡਵੋਕੇਟ,ਮੈਡਮ ਮਧੂ ਰਚਨਾ ਐਡਵੋਕੇਟ,ਪਲਵਿੰਦਰ ਸਿੰਘ ਗੋਰਾਆ ਐਡਵੋਕੇਟ,ਮੈਡਮ ਕਿਰਨ ਬਾਲਾ ਐਡਵੋਕੇਟ,ਜਤਿਨ ਹੱੰਸ ਐਡਵੋਕੇਟ,ਕਰਨਜੀਤ ਸਿੰਘ ਰੰਧਾਵਾ ਐਡਵੋਕੇਟ,ਦੀਪਕ ਨਾਹਰ ਰਾਸ਼ਟਰੀ ਪਰਵਕਤਾ ਨੈਸ਼ਨਲ ਵਾਲਮੀਕਿ ਸਭਾ ਅਤੇ ਹੋਰ ਸਾਥੀ ਮੌਜੂਦ ਰਹੇ