ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ ਇੱਕ ਔਰਤ ਤੋਂ ਖੋਹ ਕਰਦੇ ਸਮੇਂ ਕੀਤੇ ਕਤਲ ਦਾ ਕੇਸ ਟਰੇਸ , 2 ਦੋਸ਼ੀ ਗ੍ਰਿਫਤਾਰ
ਪੰਜਾਬ ਉਜਾਲਾ ਨਿਊਜ਼
ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ ਇੱਕ ਔਰਤ ਤੋਂ ਖੋਹ ਕਰਦੇ ਸਮੇਂ ਕੀਤੇ ਕਤਲ ਦਾ ਕੇਸ ਟਰੇਸ , 2 ਦੋਸ਼ੀ ਗ੍ਰਿਫਤਾਰ ।
ਜਲੰਧਰ (ਰਾਹੁਲ ਕਸ਼ਯਪ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਵੇਲੇ ਭਰਵਾ ਹੁੰਗਾਰਾ ਮਿਲਿਆ ਜਦੋਂ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐੱਸ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਸੁਖਪਾਲ ਸਿੰਘ ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਮਿਤੀ 15-08-2023 ਨੂੰ 02 ਮੋਟਰਸਾਈਕਲ ਸਵਾਰਾਂ ਵਲੋਂ ਕੁਲਵਿੰਦਰ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਪਿੰਡ ਢੇਰੀਆ ਦੇ ਸਿਰ ਵਿੱਚ ਸਖਤ ਸੱਟ ਮਾਰ ਕੇ ਖੋਹੀਆਂ ਸੋਨੇ ਦੀਆਂ ਵਾਲੀਆਂ ਸਬੰਧੀ ਕੀਤੀ ਗਈ ਵਾਰਦਾਤ ਨੂੰ ਟਰੇਸ ਕੀਤਾ ਗਿਆ। ਜਿਸ ਸਬੰਧੀ ਮੁਕੱਦਮਾ ਨੰਬਰ 87 ਮਿਤੀ 16- 08-2023 ਅ/ਧ 379-3,307,323 IPC ਥਾਣਾ ਸਦਰ ਨਕੋਦਰ 02 ਅਣਪਛਾਤੇ ਨੌਜਵਾਨਾ ਖਿਲਾਫ ਦਰਜ ਕੀਤਾ ਗਿਆ ਸੀ। ਪੀੜਤਾ ਕੁਲਵਿੰਦਰ ਕੌਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮਿਤੀ 19-08-2023 ਨੂੰ ਮੌਤ ਹੋਣ ਤੇ ਮੁਕੱਦਮਾ ਵਿੱਚ ਧਾਰਾ 302 ਦਾ ਵਾਧਾ ਕੀਤਾ ਗਿਆ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਅਫਸਰ ਥਾਣਾ ਸਦਰ ਨਕੋਦਰ ਸਮੇਤ ASI ਸਤਨਾਮ ਸਿੰਘ, ਮੁੱਖ ਅਫਸਰ ਥਾਣਾ ਨੂਰਮਹਿਲ ਦੀਆ ਟੀਮਾਂ ਬਣਾ ਕੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਸ਼ੀਆ (1) ਸੁਨੀਲ ਕੁਮਾਰ ਪੁੱਤਰ ਸਾਬਰ ਵਾਸੀ ਚੂਹੇਕੀ ਥਾਣਾ ਨੂਰਮਹਿਲ ਜਿਲਾ ਜਲੰਧਰ ਅਤੇ (2) ਅਜੈ ਕੁਮਾਰ ਉਰਫ ਲੰਡੀ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਨਕੋਦਰ ਰੋਡ ਕਲੋਨੀ ਨੂਰਮਹਿਲ ਥਾਣਾ ਨੂਰਮਹਿਲ ਜਿਲਾ ਜਲੰਧਰ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਦੋਸ਼ੀਆ ਪਾਸੋਂ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਬ੍ਰਾਮਦ ਕੀਤਾ ਜਾ ਚੁੱਕਾ ਹੈ। ਦੋਸ਼ੀਆ ਦਾ ਰਿਮਾਂਡ ਲੈ ਕੇ ਇਹਨਾਂ ਪਾਸੋਂ ਵਾਰਦਾਤ ਦੌਰਾਨ ਵਰਤਿਆ ਦਾਤਰ ਅਤੇ ਖੋਹ ਕੀਤੀਆਂ ਸੋਨੇ ਦੀਆਂ ਵਾਾਲੀਆਂ ਬ੍ਰਾਮਦ ਕੀਤੀਆ ਜਾਣਗੀਆਂ। ਦੋਸ਼ੀਆ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਹਨ।