Search for:
  • Home/
  • Uncategorized/
  • ਤਿਰੰਗੇ ਦੀ ਸ਼ਾਨ ਬਰਕਰਾਰ ਰੱਖਣ ਲਈ ਆਪਣੀ ਜਾਨ ਤੇ ਖੇਡ ਗਿਆ ASI ਕਸ਼ਮੀਰ ਸਿੰਘ, 90 ਫੁੱਟ ਉੱਚੇ ਅੱਗ ਦੀਆਂ ਲਪਟਾਂ ‘ਚ ਲਹਿਰਾਉਂਦੇ ਰਾਸ਼ਟਰੀ ਝੰਡੇ ਨੂੰ ਸਤਿਕਾਰ ਸਹਿਤ ਹੇਠਾਂ ਉਤਾਰਿਆ

ਤਿਰੰਗੇ ਦੀ ਸ਼ਾਨ ਬਰਕਰਾਰ ਰੱਖਣ ਲਈ ਆਪਣੀ ਜਾਨ ਤੇ ਖੇਡ ਗਿਆ ASI ਕਸ਼ਮੀਰ ਸਿੰਘ, 90 ਫੁੱਟ ਉੱਚੇ ਅੱਗ ਦੀਆਂ ਲਪਟਾਂ ‘ਚ ਲਹਿਰਾਉਂਦੇ ਰਾਸ਼ਟਰੀ ਝੰਡੇ ਨੂੰ ਸਤਿਕਾਰ ਸਹਿਤ ਹੇਠਾਂ ਉਤਾਰਿਆ

ਪੰਜਾਬ ਉਜਾਲਾ ਨਿਊਜ਼

ਤਿਰੰਗੇ ਦੀ ਸ਼ਾਨ ਬਰਕਰਾਰ ਰੱਖਣ ਲਈ ਆਪਣੀ ਜਾਨ ਤੇ ਖੇਡ ਗਿਆ ASI ਕਸ਼ਮੀਰ ਸਿੰਘ, 90 ਫੁੱਟ ਉੱਚੇ ਅੱਗ ਦੀਆਂ ਲਪਟਾਂ ‘ਚ ਲਹਿਰਾਉਂਦੇ ਰਾਸ਼ਟਰੀ ਝੰਡੇ ਨੂੰ ਸਤਿਕਾਰ ਸਹਿਤ ਹੇਠਾਂ ਉਤਾਰਿਆ

ਦੇਸ਼ ਭਰ ਵਿੱਚ ASI ਦੇ ਇਸ ਦਲੇਰੀ ਭਰੇ ਕਾਰਨਾਮੇ ਦੀ ਹੋ ਰਹੀ ਹੈ ਸ਼ਲਾਘਾ, ਲੋਕਾਂ ਨੇ ਪੰਜਾਬ ਪੁਲਿਸ ਦੀ ਇਸ ਬਹਾਦਰੀ ਨੂੰ ਕੀਤਾ ਸਲਾਮ ।

ਅੰਮ੍ਰਿਤਸਰ(ਰਾਹੁਲ ਕਸ਼ਯਪ)ਪੰਜਾਬ ਪੁਲੀਸ ਦੇ ਇੱਕ ASI ਨੇ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ ਕਿ ਦੇਸ਼ ਭਰ ਵਿੱਚ ਉਸ ਦੀ ਸ਼ਲਾਘਾ ਹੋ ਰਹੀ ਹੈ। ਦਰਅਸਲ, ਅੰਮ੍ਰਿਤਸਰ ਵਿੱਚ ਤਿਰੰਗੇ ਦੀ ਸ਼ਾਨ ਬਰਕਰਾਰ ਰੱਖਣ ਲਈ ਇੱਕ ASI ਨੇ ਆਪਣੀ ਜਾਨ ਤੇ ਖੇਡ ਗਿਆ। ਸੋਮਵਾਰ ਦੁਪਹਿਰ ਮਹਿਤਾ ਰੋਡ ‘ਤੇ ਸਥਿਤ ਨਿਊ ਫੋਕਲ ਪੁਆਇੰਟ ‘ਤੇ ਰਾਘਵ ਸਟੀਲ ਫੈਕਟਰੀ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਵੱਲਾ ਪੁਲੀਸ ਚੌਕੀ ਦੇ ਇੰਚਾਰਜ SI ਜਸਬੀਰ ਸਿੰਘ ਨੂੰ ਮਿਲੀ।

ਸੂਚਨਾ ਮਿਲਦੇ ਹੀ SI ਜਸਬੀਰ ਸਿੰਘ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਖੁਦ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਉਦੋਂ ਤੱਕ ਸਟੀਲ ਫੈਕਟਰੀ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਇਸ ਨੂੰ ਦੇਖਦੇ ਹੋਏ SI ਨੇ ਆਸਪਾਸ ਦੇ ਇਲਾਕਿਆਂ ਤੋਂ ਲੋਕਾਂ ਨੂੰ ਹਟਾ ਕੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ।

ਇਸ ਦੌਰਾਨ ਟੀਮ ‘ਚ ਸ਼ਾਮਲ ASI ਕਸ਼ਮੀਰ ਸਿੰਘ ਦਾ ਧਿਆਨ ਫੈਕਟਰੀ ਦੀ ਉਪਰਲੀ ਮੰਜ਼ਿਲ ‘ਤੇ ਗਿਆ, ਜਿੱਥੇ ਉਨ੍ਹਾਂ ਦੇਖਿਆ ਕਿ ਕਰੀਬ 80-90 ਫੁੱਟ ਉੱਚਾ ਰਾਸ਼ਟਰੀ ਝੰਡਾ ਅੱਗ ਦੀਆਂ ਲਪਟਾਂ ਵਿਚਕਾਰ ਲਹਿਰਾ ਰਿਹਾ ਸੀ। ਇਹ ਦੇਖ ਕੇ ASI ਕਸ਼ਮੀਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਹੇ ਦੇ ਐਂਗਲ (ਪੋਲ) ਰਾਹੀਂ ਉੱਪਰ ਚੜ੍ਹ ਕੇ ਰਾਸ਼ਟਰੀ ਝੰਡੇ ਨੂੰ ਸਤਿਕਾਰ ਸਹਿਤ ਹੇਠਾਂ ਉਤਾਰਿਆ। ਇਸ ਦੌਰਾਨ ਸਟੀਲ ਫੈਕਟਰੀ ਨੂੰ ਲੱਗੀ ਅੱਗ ‘ਤੇ ਵੀ ਕਾਬੂ ਪਾ ਲਿਆ ਗਿਆ। ਲੋਕਾਂ ਨੇ ASI ਕਸ਼ਮੀਰ ਸਿੰਘ ਦੇ ਇਸ ਦਲੇਰੀ ਭਰੇ ਕਾਰਨਾਮੇ ਦੀ ਸ਼ਲਾਘਾ ਕਰਦਿਆਂ ਪੰਜਾਬ ਪੁਲਿਸ ਦੀ ਇਸ ਬਹਾਦਰੀ ਨੂੰ ਸਲਾਮ ਕੀਤਾ।