Search for:
  • Home/
  • Uncategorized/
  • ਪੰਜਾਬ : ਤੇਜ਼ਧਾਰ ਹਥਿਆਰਾਂ ਨਾਲ ਕਾਂਗਰਸੀ ਸਰਪੰਚ ਦਾ ਕਤਲ

ਪੰਜਾਬ : ਤੇਜ਼ਧਾਰ ਹਥਿਆਰਾਂ ਨਾਲ ਕਾਂਗਰਸੀ ਸਰਪੰਚ ਦਾ ਕਤਲ

PUNJAB UJALA NEWS
ਪੰਜਾਬ : ਤੇਜ਼ਧਾਰ ਹਥਿਆਰਾਂ ਨਾਲ ਕਾਂਗਰਸੀ ਸਰਪੰਚ ਦਾ ਕਤਲ

ਬਟਾਲਾ : ਜਿਲੇ ਦੇ ਪਿੰਡ ਸਦਾਰੰਗ ਦੇ ਮੌਜੂਦਾ ਕਾਂਗਰਸੀ ਸਰਪੰਚ ਤਾ ਕਤਲ ਹੋਣ ਤਾ ਮਾਮਲਾ ਸਾਮਨੇ ਆਇਆ ਹੈ।ਇਹ ਘਟਨਾ ਉਦੋ ਵਾਪਰੀ ਜਦੋ ਸ਼ਾਮ ਦੇ ਵੇਲੇ ਸਰਪੰਚ ਘਰ ਦੇ ਕੋਲ ਮੌਜੂਦ ਸੀ। ਅਣਪਛਾਤੇ ਹਮਲਾਵਰਾ ਨੇ ਤੇਜਧਾਰ ਹਥਿਆਰਾਂ ਨਾਲ ਉਸਨੂੰ ਜਖਮੀ ਕਰ ਦਿਤਾ। ਸਰਪੰਚ ਨੂੰਜਖਮੀ ਹਾਲਤ ਚ ਉਸਦੇ ਪਰਿਵਾਰ ਨੇ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਭਰਤੀ ਕਰਵਾ ਦਿਤਾ।

ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਸਰਪੰਚ ਦੀ ਪਤਨੀ ਸੁਖਵਿੰਦਰ ਕੌਰ ਨੇ ਦਸਿਆ ਕਿ ਉਸਦੇ ਪਤੀ ਬਲਜੀਤ ਸਿੰਘ ਛੋਟੇ ਮੁਡੇ ਨਾਲ ਪਿੰਡ ਵਿਚ ਜਨਮਦਿਨ ਦੀ ਪਾਰਟੀ ਵਿਚ ਗਏ ਹੋਏ ਸਨ। ਜਦੋ ਦੇਰ ਰਾਤ ਊਹ ਪਾਰਟੀ ਤੋ ਵਾਪਿਸ ਆ ਰਹੇ ਸਨ ਤਾ ਘਰ ਕੇ ਕੋਲ ਗਲੀ ਵਿਚ ਅਣਪਛਾਤੇ ਹਮਲਾਵਰਾ ਨੇ ਤੇਜਧਾਰ ਹਥਿਆਰਾ ਨਾਲ ਉਹਨਾਂ ਤੇ ਹਮਲਾ ਕਰ ਦਿਤਾ। ਪੁਲਿਸ ਨੇ ਸ਼ਵ ਕਬਜੇ ਚ ਲੇ ਕੇ ਅਣਪਛਾਤੇ ਹਮਲਾਵਰਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਹਨਾ ਦੀ ਭਾਲ ਚ ਛਾਨਬੀਨ ਸ਼ੁਰੂ ਕਰ ਦਿਤੀ ਹੈ।