Search for:
  • Home/
  • Uncategorized/
  • ਪੰਜਾਬ ਦੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚੋ ਡਿਵੈਲਪਮੈਂਟ ਟੈਕਸ ਕਟਣਾ ਸਰਾਸਰ ਧੋਖਾ । ਰਜਿੰਦਰ ਬੇਰੀ

ਪੰਜਾਬ ਦੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚੋ ਡਿਵੈਲਪਮੈਂਟ ਟੈਕਸ ਕਟਣਾ ਸਰਾਸਰ ਧੋਖਾ । ਰਜਿੰਦਰ ਬੇਰੀ

ਪੰਜਾਬ ਉਜਾਲਾ ਨਿਊਜ਼

ਪੰਜਾਬ ਦੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚੋ ਡਿਵੈਲਪਮੈਂਟ ਟੈਕਸ ਕਟਣਾ ਸਰਾਸਰ ਧੋਖਾ । ਰਜਿੰਦਰ ਬੇਰੀ

ਜਲੰਧਰ (ਰਾਹੁਲ ਕਸ਼ਯਪ) ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਦੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚੋ ਸਰਕਾਰ ਨੇ ਜੋ ਡਿਵੈਲਪਮੈਂਟ ਟੈਕਸ ਕਟਣ ਦਾ ਫੈਸਲਾ ਕੀਤਾ ਗਿਆ ਹੈ ਇਹ ਸਰਾਸਰ ਧੋਖਾ ਹੈ | ਪੰਜਾਬ ਦੇ ਮੁੱਖ ਮੰਤਰੀ ਸਟੇਜਾਂ ਉਪਰੋ ਤਾਂ ਵਡੇ ਵਡੇ ਭਾਸ਼ਣ ਦਿੰਦੇ ਹਨ ਕਿ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਸਾਡਾ ਖਜਾਨਾ ਭਰਿਆ ਪਿਆ ਹੈ ਫ਼ਿਰ ਇਹੋ ਜਿਹੇ ਟੈਕਸ ਕਿਉਂ ਲਗਾਏ ਜਾ ਰਹੇ ਹਨ | ਪੰਜਾਬ ਦੇ ਲੋਕਾਂ ਦਾ ਪੈਸਾ ਫਲੈਕਸ ਬੋਰਡਾਂ ਉਪਰ ਅਤੇ ਇਸ਼ਤਿਹਾਰਬਾਜੀ ਉਪਰ ਖਰਚ ਕੀਤਾ ਜਾ ਰਿਹਾ ਹੈ | ਅੱਜ ਪੰਜਾਬ ਦਾ ਹਰ ਇਕ ਵਰਗ ਇਕੋ ਗਲ ਕਹਿ ਰਿਹਾ ਹੈ ਕਿ ” ਦੇ ਕੇ ਇੱਕ ਮੌਕਾ ਖਾ ਬੈਠੇ ਆ ਧੌਖਾ” ਇਹ ਸਰਕਾਰ ਪੰਜਾਬ ਦੀ ਜਨਤਾ ਨਾਲ ਧੌਖਾ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਰਹੀ