Search for:
  • Home/
  • Uncategorized/
  • ਥਾਣੇਦਾਰ ਨੇ ਕਾਰੋਬਾਰੀ ਨੂੰ ਅਗਵਾ ਕਰਕੇ ਲੁੱਟੇ 1 ਕਰੋੜ ਰੁਪਏ : 75 ਲੱਖ ਰੁਪਏ ਬਰਾਮਦ, SI ਨੌਕਰੀ ਤੋਂ ਬਰਖਾਸਤ ।

ਥਾਣੇਦਾਰ ਨੇ ਕਾਰੋਬਾਰੀ ਨੂੰ ਅਗਵਾ ਕਰਕੇ ਲੁੱਟੇ 1 ਕਰੋੜ ਰੁਪਏ : 75 ਲੱਖ ਰੁਪਏ ਬਰਾਮਦ, SI ਨੌਕਰੀ ਤੋਂ ਬਰਖਾਸਤ ।

ਪੰਜਾਬ ਬਾਣੀ 24 ਨਿਊਜ਼

ਥਾਣੇਦਾਰ ਨੇ ਕਾਰੋਬਾਰੀ ਨੂੰ ਅਗਵਾ ਕਰਕੇ ਲੁੱਟੇ 1 ਕਰੋੜ ਰੁਪਏ : 75 ਲੱਖ ਰੁਪਏ ਬਰਾਮਦ, SI ਨੌਕਰੀ ਤੋਂ ਬਰਖਾਸਤ ।

ਚੰਡੀਗੜ ( ਸੁਸ਼ੀਲ ਸ਼ਰਮਾ) ਚੰਡੀਗੜ੍ਹ ਪੁਲੀਸ ਦੇ ਸਬ-ਇੰਸਪੈਕਟਰ ਤੇ ਉਸ ਦੇ ਸਾਥੀ ਪੁਲੀਸ ਮੁਲਾਜ਼ਮਾਂ ਵੱਲੋਂ ਇੱਕ ਵਪਾਰੀ ਤੋਂ ਇੱਕ ਕਰੋੜ ਰੁਪਏ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਸਖ਼ਤ ਕਾਰਵਾਈ ਕੀਤੀ ਹੈ। ਮੁੱਖ ਦੋਸ਼ੀ ਸਬ-ਇੰਸਪੈਕਟਰ ਨਵੀਨ ਫੋਗਾਟ ਨੂੰ ਦੂਜੀ ਵਾਰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮਾਮਲੇ ਵਿੱਚ 75 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ ਪਰ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲੀਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਵਿੱਚ ਲੱਗੀ ਹੋਈ ਹੈ।

ਇਸ ਮਾਮਲੇ ਵਿੱਚ ਸ਼ਨੀਵਾਰ ਦੇਰ ਰਾਤ ਚੰਡੀਗੜ੍ਹ ਦੇ ਸੈਕਟਰ 39 ਥਾਣੇ ਵਿੱਚ ਐਸਆਈ ਨਵੀਨ ਫੋਗਾਟ ਸਮੇਤ ਤਿੰਨ ਅਣਪਛਾਤੇ ਪੁਲੀਸ ਮੁਲਾਜ਼ਮਾਂ, ਇਮੀਗ੍ਰੇਸ਼ਨ ਕੰਪਨੀ ਦੇ ਸਰਵੇਸ਼ ਕੌਸ਼ਲ, ਗਿੱਲ ਅਤੇ ਜਤਿੰਦਰ ਨਾਂ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ‘ਚ ਕੁਝ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਸੈਕਟਰ-39 ਥਾਣੇ ਨਾਲ ਸਬੰਧਤ ਹੈ, ਜਿੱਥੇ ਨਵੀਨ ਫੋਗਾਟ ਐਡੀਸ਼ਨਲ ਐੱਸ.ਐੱਚ.ਓ. ਨਵੀਨ ਅਤੇ ਉਸਦੇ ਸਾਥੀ ਪੁਲਿਸ ਕਰਮਚਾਰੀਆਂ ‘ਤੇ ਇਸ ਘਟਨਾ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦੇਣ ਦਾ ਦੋਸ਼ ਹੈ। ਨਵੀਨ ਫੋਗਾਟ ਨੂੰ ਇਸ ਤੋਂ ਪਹਿਲਾਂ ਇੱਕ ਮਾਡਲ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਹਾਲ ਹੀ ਵਿੱਚ ਉਸ ਨੂੰ ਬਹਾਲ ਕੀਤਾ ਗਿਆ ਸੀ.

ਮੁਲਜ਼ਮ ਐਸਆਈ ਨਵੀਨ ਫੋਗਾਟ ਅਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮਾਂ ਨੇ ਬਠਿੰਡਾ ਦੇ ਵਪਾਰੀ ਸੰਜੇ ਗੋਇਲ ਤੋਂ 2-2 ਹਜ਼ਾਰ ਰੁਪਏ ਦੇ ਨੋਟ ਬਦਲਣ ਦੇ ਨਾਂ ‘ਤੇ ਇੱਕ ਕਰੋੜ ਰੁਪਏ ਲੁੱਟ ਲਏ। ਪੁਲਸ ਮੁਲਾਜ਼ਮ ਸੰਜੇ ਗੋਇਲ ਨੂੰ ਅਗਵਾ ਕਰਕੇ ਇਕ ਸੁੰਨਸਾਨ ਜਗ੍ਹਾ ‘ਤੇ ਲੈ ਗਏ ਅਤੇ ਫਿਰ ਉਸ ਨੂੰ ਐਨਕਾਊਂਟਰ ਅਤੇ ਨਸ਼ੇ ਦੇ ਕੇਸ ਵਿਚ ਫਸਾ ਕੇ ਉਸ ਦੀ ਜ਼ਿੰਦਗੀ ਬਰਬਾਦ ਕਰਨ ਦੀ ਧਮਕੀ ਦਿੱਤੀ। ਮਾਮਲਾ 4 ਅਗਸਤ ਦਾ ਹੈ।ਬਠਿੰਡਾ ਦੇ ਇੱਕ ਵਪਾਰੀ ਸੰਜੇ ਗੋਇਲ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੇ ਦੋਸਤ ਨੇ ਕਿਹਾ ਕਿ ਕੁਝ ਜਾਣਕਾਰ ਦੋ-ਦੋ ਹਜ਼ਾਰ ਰੁਪਏ ਦੇ ਨੋਟ ਬਦਲਵਾਉਣਾ ਚਾਹੁੰਦੇ ਹਨ। ਇਸ ’ਤੇ ਉਹ 500-500 ਰੁਪਏ ਦੇ ਇੱਕ ਹਜ਼ਾਰ ਦੇ ਨੋਟ ਲੈ ਕੇ ਮੁਹਾਲੀ ਪਹੁੰਚਿਆ ਅਤੇ ਉਥੋਂ ਐਰੋਸਿਟੀ ਰੋਡ ’ਤੇ ਸਥਿਤ ਬ੍ਰਾਈਟ ਇਮੀਗ੍ਰੇਸ਼ਨ ਦਫ਼ਤਰ ਚਲਾ ਗਿਆ। ਇੱਥੋਂ ਸਰਵੇਸ਼ ਨਾਂ ਦਾ ਵਿਅਕਤੀ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-40 ਲੈ ਗਿਆ।

ਸੰਜੇ ਗੋਇਲ ਅਨੁਸਾਰ ਸੈਕਟਰ-40 ਵਿੱਚ ਇੱਕ ਸਬ-ਇੰਸਪੈਕਟਰ ਪਹਿਲਾਂ ਹੀ ਵਰਦੀ ਵਿੱਚ ਤਿੰਨ ਹੋਰ ਪੁਲੀਸ ਮੁਲਾਜ਼ਮਾਂ ਨਾਲ ਖੜ੍ਹਾ ਸੀ। ਜਿਵੇਂ ਹੀ ਉਸਦੀ ਕਾਰ ਰੁਕੀ ਤਾਂ ਸਾਰੇ ਪੁਲਿਸ ਵਾਲੇ ਇਕੱਠੇ ਹੋ ਕੇ ਉਸਦੀ ਕਾਰ ਵਿੱਚ ਵੜ ਗਏ ਅਤੇ ਉਸਨੂੰ ਅਤੇ ਡਰਾਈਵਰ ਨੂੰ ਫੜ ਲਿਆ। ਇਸੇ ਦੌਰਾਨ ਸਰਵੇਸ਼ ਅਤੇ ਉਸ ਦੇ ਨਾਲ ਮੌਜੂਦ ਗਿੱਲ ਨਾਂ ਦਾ ਵਿਅਕਤੀ ਪੁਲੀਸ ਦੇ ਕਹਿਣ ’ਤੇ ਉੱਥੋਂ ਚਲੇ ਗਏ। ਇਸ ਤੋਂ ਬਾਅਦ ਪੁਲਸ ਨੇ ਉਸ ਦੀ ਕਾਰ ਦੀ ਤਲਾਸ਼ੀ ਲਈ ਅਤੇ ਪੈਸੇ ਕੱਢ ਲਏ।

ਸੰਜੇ ਗੋਇਲ ਨੇ ਦੱਸਿਆ ਕਿ ਪੁਲੀਸ ਟੀਮ ਉਸ ਨੂੰ ਕਾਰ ਅਤੇ ਪੈਸਿਆਂ ਸਮੇਤ ਸੈਕਟਰ-40 ਸਥਿਤ ਬੀਟ ਬਾਕਸ ਕੋਲ ਲੈ ਗਈ। ਉਥੋਂ ਉਸ ਨੂੰ ਮੁੜ ਸੈਕਟਰ-39 ਦੀ ਝੋਨਾ ਮੰਡੀ ਲਿਜਾਇਆ ਗਿਆ। ਝੋਨਾ ਮੰਡੀ ਵਿੱਚ ਪਹੁੰਚ ਕੇ ਉਸ ਦੀ ਸਾਰੀ ਰਕਮ ਡਸਟਰ ਕਾਰ ਵਿੱਚ ਰੱਖ ਲਈ ਗਈ। ਇਸ ਤੋਂ ਬਾਅਦ ਪੁਲੀਸ ਟੀਮ ਨੇ ਉਸ ਨੂੰ ਪੈਸੇ ਛੱਡ ਕੇ ਭੱਜਣ ਲਈ ਕਿਹਾ ਅਤੇ ਅਜਿਹਾ ਨਾ ਕਰਨ ’ਤੇ ਉਸ ਦਾ ਐਨਕਾਊਂਟਰ ਕਰਨ ਦੀ ਧਮਕੀ ਦਿੱਤੀ।

SI ਨੌਕਰੀ ਤੋਂ ਬਰਖਾਸਤ ਥਾਣੇਦਾਰ ਨੇ ਕਾਰੋਬਾਰੀ ਨੂੰ ਅਗਵਾ ਕਰਕੇ ਲੁੱਟੇ 1 ਕਰੋੜ ਰੁਪਏ : 75 ਲੱਖ ਰੁਪਏ ਬਰਾਮਦ