ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੇ ਹੜ ਪ੍ਰਭਾਵਿਤ ਪੀੜਤਾਂ ਨੂੰ 101 ਕਰੋੜ ਦਾ ਵੰਡਿਆ ਮੁਆਵਿਜਾ ।
ਪੰਜਾਬ ਉਜਾਲਾ ਨਿਊਜ਼
ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੇ ਹੜ ਪ੍ਰਭਾਵਿਤ ਪੀੜਤਾਂ ਨੂੰ 101 ਕਰੋੜ ਦਾ ਵੰਡਿਆ ਮੁਆਵਿਜਾ ।
ਹਾਈਵੇ ਤੇ ਹਰ 30 ਕਿਲੋਮੀਟਰ ਤੇ ਐਸ ਐਸ ਫੋਰਸ ਲੋਕਾਂ ਦੀ ਮਦਦ ਲਈ ਰਹੇਗੀ ਤਿਆਰ : ਮੁੱਖ ਮੰਤਰੀ ਮਾਨ
ਆਮ ਆਦਮੀ ਪਾਰਟੀ ਸਾਡੀ ਸਰਕਾਰ ਵੇਲੇ ਦੇ ਮੁਫ਼ਤ ਰਾਸ਼ਨ ਵਾਲੇ ਕਾਰਡ ਕੱਟ ਲੋਕਾਂ ਨੂੰ ਕਰ ਰਹੀ ਪਰੇਸ਼ਾਨ : ਸੁਖਬੀਰ ਬਾਦਲ
ਲੁਧਿਆਣਾ (ਰਾਹੁਲ ਕਸ਼ਯਪ) ਅੱਜ ਲੁਧਿਆਣਾ ਵਿਖੇ ਇੱਕ ਖਾਸ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਨੇ ਜਿਨਾਂ ਲੋਕਾਂ ਦੇ ਘਰਾਂ ਨੂੰ ਹੜ ਕਾਰਨ ਨੁਕਸਾਨ ਹੋਇਆ ਹੈ, ਉਨ੍ਹਾਂ ਲੋਕਾਂ ਨੂੰ ਲਗਭਗ ਪੌਣੇ ਦੋ ਲੱਖ ਰੁਪਏ ਦਾ ਮੁਅਵਿਜਾ ਦਿੱਤਾ, ਜਿਸਦੀ ਕੁੱਲ ਰਕਮ 101 ਕਰੋੜ ਰੁਪਏ ਬਣਦੀ ਹੈ ਜੋ ਵੰਡੀ ਗਈ ਹੈ । ਮਾਨ ਨੇ ਕਿਹਾ ਕਿ ਇਹ ਸਹਾਇਤਾ ਰਕਮ ਉਨਾਂ ਲੋਕਾਂ ਦੇ ਘਰਾਂ ਦੇ ਮੁੜ ਵਸੇਬੇ ਲਈ ਖਰਚ ਕੀਤੇ ਜਾਣਗੇ।
ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਲਈ ਸਪੈਸ਼ਲ ਪੁਲਿਸ ਕੱਲ ਤੋਂ ਹੀ ਹਾਈਵੇ ਤੇ ਆਪਣਾ ਕੰਮ ਸ਼ੁਰੂ ਕਰ ਦੇਵੇਗੀ । ਮਾਨ ਨੇ ਦੱਸਿਆ ਕਿ ਹਰ 30 ਕਿਲੋਮੀਟਰ ਤੇ ਪੁਲਿਸ ਬਲ, ਐਂਬੂਲੈਂਸ ਅਤੇ ਰਿਕਵਰੀ ਵੈਨ ਤਾਇਨਾਤ ਰਹੇਗੀ, ਜੋਕਿ ਸੜਕ ਤੇ ਹੋਣ ਵਾਲੇ ਹਾਦਸਿਆਂ ਵਾਲਿਆਂ ਦੀ ਮਦਦ ਕਰੇਗੀ । ਐਂਬੂਲੈਂਸ ਜਖਮੀ ਨੂੰ ਸਮੇਂ ਹਸਪਤਾਲ ਲੈਕੇ ਜਾਵੇਗੀ ਤਾਂਕਿ ਉਸਦੀ ਜਾਨ ਬੱਚ ਸਕੇ ਤੇ ਰਿਕਵਰੀ ਵੈਨ ਮੌਕੇ ਤੇ ਨੁਕਸਾਨੇ ਵਾਹਨ ਨੂੰ ਸੜਕ ਤੋਂ ਹਟਾ ਕੇ ਟਰੈਫਿਕ ਸਮੱਸਿਆ ਦਾ ਹੱਲ ਕਰੇਗੀ।
ਇਸਦੇ ਨਾਲ ਹੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਤੇ ਤੰਜ ਕਸਦੇ ਹੋਏ ਕਿਹਾ ਕਿ ਮਾਨ ਸਰਕਾਰ ਪੰਜਾਬੀਆਂ ਨਾਲ ਗਲਤ ਕਰ ਰਹੀ ਹੈ । ਸ੍ਰ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਵੇਲੇ ਜਿਹਨਾਂ ਲੋਕਾਂ ਦੇ ਮੁਫ਼ਤ ਰਾਸ਼ਨ ਕਾਰਡ ਬਣਾਏ ਗਏ ਸਨ, ਮਾਨ ਸਰਕਾਰ ਵੱਲੋਂ ਉਨ੍ਹਾਂ ‘ਚੋਂ ਬਹੁਤ ਸਾਰੇ ਕਾਰਡ ਕੱਟ ਦਿੱਤੇ ਗਏ ਹਨ, ਜੋਕਿ ਗਰੀਬ ਲੋਕਾਂ ਨਾਲ ਸਿੱਧਾ ਸਿੱਧਾ ਧੋਖਾ ਕੀਤਾ ਗਿਆ ਹੈ। ਇਸ ਲਈ ਗਰੀਬ ਜਰੂਰਤਮੰਦ ਲੋਕਾਂ ਦੇ ਮੁਫ਼ਤ ਰਾਸ਼ਨ ਕਾਰਡ ਬਣਾਏ ਜਾਣ ਤਾਂ ਜ਼ੋ ਗਰੀਬਾਂ ਦਾ ਭਲਾ ਹੋ ਸਕੇ ।