Search for:
  • Home/
  • Uncategorized/
  • ਕੈਬਨਿਟ ਮੰਤਰੀ ਜਿੰਪਾ ਨੇ ਹੁਸ਼ਿਆਰਪੁਰ ਤੋਂ ਚਿੰਤਪੁਰਨੀ-ਜਵਾਲਾਜੀ ਵਾਸਤੇ ਨਵੀਂ ਬੱਸ ਨੂੰ ਝੰਡੀ ਦੇ ਕੇ ਕੀਤਾ ਰਵਾਨਾ

ਕੈਬਨਿਟ ਮੰਤਰੀ ਜਿੰਪਾ ਨੇ ਹੁਸ਼ਿਆਰਪੁਰ ਤੋਂ ਚਿੰਤਪੁਰਨੀ-ਜਵਾਲਾਜੀ ਵਾਸਤੇ ਨਵੀਂ ਬੱਸ ਨੂੰ ਝੰਡੀ ਦੇ ਕੇ ਕੀਤਾ ਰਵਾਨਾ

ਪੰਜਾਬ ਉਜਾਲਾ ਨਿਊਜ਼

ਕੈਬਨਿਟ ਮੰਤਰੀ ਜਿੰਪਾ ਨੇ ਹੁਸ਼ਿਆਰਪੁਰ ਤੋਂ ਚਿੰਤਪੁਰਨੀ-ਜਵਾਲਾਜੀ ਵਾਸਤੇ ਨਵੀਂ ਬੱਸ ਨੂੰ ਝੰਡੀ ਦੇ ਕੇ ਕੀਤਾ ਰਵਾਨਾ

ਹੁਸ਼ਿਆਰਪੁਰ, 2 ਅਗਸਤ (ਰਾਹੁਲ ਕਸ਼ਯਪ)ਟ੍ਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਅਤੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਯਤਨਾਂ ਸਦਕਾ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੂ ਨੂੰ ਜਲੰਧਰ ਤੋਂ ਚਿੰਤਪੁਰਨੀ-ਜਵਾਲਾਜੀ, ਲੁਧਿਆਣਾ ਤੋਂ ਹਮੀਰਪੁਰ, ਹੁਸ਼ਿਆਰਪੁਰ ਤੋਂ ਪਾਉਂਟਾ ਸਾਹਿਬ ਵਾਇਆ ਚੰਡੀਗੜ੍ਹ ਅਤੇ ਹੁਸ਼ਿਆਰਪੁਰ ਤੋਂ ਊਨਾ ਵਾਸਤੇ ਨਵੇਂ ਰੂਟ ਪਰਮਿਟ ਜਾਰੀ ਕੀਤੇ ਗਏ ਹਨ। ਇਸੇ ਤਹਿਤ ਅੱਜ ਹੁਸ਼ਿਆਰਪੁਰ ਤੋਂ ਚਿੰਤਪੁਰਨੀ-ਜਵਾਲਾਜੀ ਵਾਸਤੇ ਦੁਪਹਿਰ 12.40 ਵਜੇ ਨਵੀਂ ਬੱਸ ਰੂਟ ’ਤੇ ਚਲਾਈ ਗਈ, ਜਿਸ ਨੂੰ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਬੱਸ ਸਟੈਂਡ ਹੁਸ਼ਿਆਰਪੁਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਬੱਸ ਰੋਜ਼ਾਨਾ ਜਲੰਧਰ ਤੋਂ ਸਵੇਰੇ 11.15 ਵਜੇ, ਹੁਸ਼ਿਆਰਪੁਰ ਤੋਂ ਦੁਪਹਿਰ 12.40 ਵਜੇ, ਚਿੰਤਪੁਰਨੀ ਤੋਂ ਦੁਪਹਿਰ 2.30 ਵਜੇ ਚੱਲ ਕੇ ਜਵਾਲਾਜੀ ਵਿਖੇ ਸ਼ਾਮ 4 ਵਜੇ ਪਹੁੰਚੇਗੀ ਅਤੇ ਵਾਪਸੀ ਸਮੇਂ ਜਵਾਲਾਜੀ ਤੋਂ ਸ਼ਾਮ 5.05 ਵਜੇ ਚੱਲ ਕੇ ਚਿੰਤਪੁਰਨੀ ਤੋਂ ਸ਼ਾਮ 18.30 ਵਜੇ, ਹੁਸ਼ਿਆਰਪੁਰ ਤੋਂ ਰਾਤ 8 ਵਜੇ ਜਲੰਧਰ ਲਈ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਦੀ ਮੰਗ ਅਨੁਸਾਰ ਇਹ ਬੱਸ ਸ਼ੁਰੂ ਹੋਣ ਨਾਲ ਪੰਜਾਬ ਦੇ ਹਰ ਜ਼ਿਲ੍ਹੇ ਦੇ ਸ਼ਰਧਾਲੂਆਂ ਨੂੰ ਮਾਤਾ ਚਿੰਤਪੁਰਨੀ ਅਤੇ ਜਵਾਲਾਜੀ ਵਿਖੇ ਦਰਸ਼ਨ ਕਰਨ ਲਈ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਦਾ ਪੰਜਾਬ ਸਰਕਾਰ ਦਾ ਇਕ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜਿਥੇ ਕਿਤੇ ਵੀ ਲੋੜ ਹੋਈ, ਲੋਕਾਂ ਦੀ ਸਹੂਲਤ ਲਈ ਹੋਰਨਾਂ ਰੂਟਾਂ ’ਤੇ ਵੀ ਬੱਸਾਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਡੇਢ ਸਾਲ ਵਿਚ ਗਰਾਊਂਡ ਜ਼ੀਰੋ ’ਤੇ ਕੰਮ ਕਰਦਿਆਂ ਰੋਜ਼ਾਨਾ ਲੋਕ ਹਿੱਤ ਵਿਚ ਫ਼ੈਸਲੇ ਲਏ ਜਾ ਰਹੇ ਹਨ, ਜਿਸ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਇਸ ਮੌਕੇ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ, ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਦੇ ਜਨਰਲ ਮੈਨੇਜਰ ਜਸਬੀਰ ਸਿੰਘ ਤੋਂ ਇਲਾਵਾ ਟ੍ਰਾਂਸਪੋਰਟ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।