ਸਾਉਣ ਮਹੀਨੇ ਦਾ ਮੁੱਖ ਤਿਉਹਾਰ ‘ਤੀਜ’ ਪਿੰਡ ਕਲਿਆਣਪੂਰ ‘ਚ ਬੜੀ ਧੂਮਧਾਮ ਨਾਲ ਮਨਾਇਆ ਗਿਆ ।
ਪੰਜਾਬ ਉਜਾਲਾ ਨਿਊਜ਼
ਸਾਉਣ ਮਹੀਨੇ ਦਾ ਮੁੱਖ ਤਿਉਹਾਰ ‘ਤੀਜ’ ਪਿੰਡ ਕਲਿਆਣਪੂਰ ‘ਚ ਬੜੀ ਧੂਮਧਾਮ ਨਾਲ ਮਨਾਇਆ ਗਿਆ ।
ਕੁੱਖ ਚੋਂ ਧੀ ਧਰਤੀ ਤੋਂ ਪਾਣੀ ਨਾ ਰਿਹਾ ਤਾਂ ਖਤਮ ਕਹਾਣੀ : ਆਪ ਆਗੂ ਸੁਭਾਸ਼ ਗੋਰੀਆ
ਜਲੰਧਰ (ਰਾਹੁਲ ਕਸ਼ਯਪ) ਸਾਉਣ ਮਹੀਨੇ ਦਾ ਮੁੱਖ ਧੀਆਂ ਦਾ ਤਿਉਹਾਰ ”ਤੀਜ” ਮੌਕੇ ਜਲੰਧਰ ਦੇ ਪਿੰਡ ਕਲਿਆਣਪੂਰ ‘ਚ ਹਜ਼ਰਤ ਪੀਰ ਮੋਹਕਮਦੀਨ ਸ਼ਾਹ ਜੀ ਦੇ ਦਰਬਾਰ ਦੇ ਗੱਦੀਨਸ਼ੀਨ ਸੋਨੀ ਸਾਈ ਜੀ ਵਲੋਂ ਦਰਬਾਰ ਅੰਦਰ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮਨਾਏ ਜਾ ਰਹੇ ਤੀਆ ਦੇ ਸਮਾਗਮ ਦੌਰਾਨ ਲੜਕੀਆਂ ਅਤੇ ਔਰਤਾਂ ਵੱਲੋਂ ਪੂਰਨ ਪੰਜਾਬੀ ਪਹਿਰਾਵੇ ਵਿੱਚ ਕਿੱਕਲੀ, ਗਿੱਧਾ, ਚਰਖਾ ਕੱਤਣਾ ਅਤੇ ਹੋਰ ਰੰਗਾਰੰਗ ਪ੍ਰੋਗਰਾਮ ਕਰਕੇ ਆਨੰਦ ਮਾਣਿਆ ਗਿਆ।
ਇਸ ਮੌਕੇ ਉੱਤੇ ਆਪ ਨੇਤਾ ਸਮਾਜ ਸੇਵੀ ਸੁਭਾਸ਼ ਗੋਰੀਆ ਆਪਣੇ ਸਾਥੀਆਂ ਨਾਲ ਦਰਬਾਰ ‘ਚ ਪਹੁੰਚੇ ਅਤੇ ਸਮਾਜ ਸੇਵੀ ਆਪ ਆਗੂ ਸੁਭਾਸ਼ ਗੋਰੀਆ ਨੇ ਕਿਹਾ ਕਿ ਸਾਨੂੰ ਪੰਜਾਬੀਆਂ ਨੂੰ ਅਪਣੇ ਸਭਿਆਚਾਰ ਪੱਖੋਂ ਅਮੀਰ ਵਿਰਸੇ ‘ਤੇ ਮਾਣ ਹੈ। ਸਾਡਾ ਸੱਭਿਆਚਾਰਕ ਭਾਈਚਾਰਾ ਕੁਝ ਹਦ ਤਕ ਸਭਿਆਚਾਰ ਤੇ ਧਰਮਾਂ-ਤਿਉਹਾਰਾਂ ਬਾਰਾਂ-ਮਾਹਾਂ ਨਾਲ ਜੁੜਿਆ ਹੋਇਆ ਹੈ।
ਪੰਜਾਬ ਵਿੱਚ ਲੱਗਣ ਵਾਲੇ ਮੇਲੇ ਅਤੇ ਤੀਆਂ ਦੇ ਤਿਉਹਾਰ ਸਾਡੇ ਪੰਜਾਬ ਦੇ ਸੱਭਿਆਚਾਰ ਦੀ ਜਿੰਦ-ਜਾਨ ਹਨ ਅਤੇ ਇਨ੍ਹਾਂ ਤਿਉਹਾਰਾਂ ਰਾਹੀਂ ਸਾਡੇ ਪਰਿਵਾਰਾਂ ਅਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰਾਂ ਨਾਲ ਜੋੜ ਕੇ ਰੱਖਣ ਦੇ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਉਨ੍ਹਾਂ ਨੇ ਕਿਹਾ ਕਿ ਸਮਾਜ ਅੰਦਰ ਖਾਸਕਰ ਲੜਕੀਆਂ ਲਈ ਬਹੁਤ ਹੀ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਹਨ ਅਤੇ ਲਗਭਗ ਰੋਜ਼ਾਨਾ ਦੀ ਜ਼ਿੰਦਗੀ ਵਿਚ ਲੜਕੀਆਂ ਨੂੰ ਕਈ ਦੁਰਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋਕਿ ਪੜ੍ਹੇ-ਲਿਖੇ ਅਤੇ ਸਭਿੱਅਕ ਸਮਾਜ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ ਅਤੇ ਸਭਨਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਮਾਤਮਾ ਦੀ ਇਸ ਅਨਮੋਲ ਦਾਤ ਧੀ ਅਤੇ ਸਮੁੱਚੀ ਔਰਤ ਜਾਤ ਨੂੰ ਬਣਦਾ ਆਦਰ-ਸਨਮਾਨ ਦੇਣ ਅਤੇ ਇਸ ਸਮਾਜ ਨੂੰ ਔਰਤਾਂ ਦੇ ਰਹਿਤ ਲਈ ਸੁਰੱਖਿਅਤ ਬਨਾਉਣ।
ਇਸ ਮੌਕੇ ਸਮਾਗਮ ਦੇ ਆਯੋਜਕ ਸੋਨੀ ਸਾਈ ਜੀ ਨੇ ਕਿਹਾ ਕਿ ਧੀਆਂ ਕੁੱਲ ਦੀ ਸ਼ਾਨ ਹਨ ਅਤੇ ਮਨੁੱਖ ਦੀ ਸਮੁੱਚੀ ਜ਼ਿੰਦਗੀ ਔਰਤ ਦੇ ਉਪਰ ਨਿਰਭਰ ਕਰਦੀ ਹੈ, ਕਦੇ ਮਾਂ ਬਣਕੇ, ਕਦੇ ਪਤਨੀ, ਕਦੇ ਬੇਟੀ ਬਣਕੇ ਔਰਤ ਵੱਲੋਂ ਸਮਾਜ ਦੀ ਉਸਾਰੀ ਲਈ ਅਹਿਮ ਰੋਲ ਅਦਾ ਕੀਤਾ ਜਾਂਦਾ ਹੈ।