ਅਜਨਾਲਾ ਸ਼ਹਿਰ ਵਿਚ ਲਗਾਏ ਜਾਣਗੇ 150 ਸੀ ਸੀ ਟੀ ਵੀ ਕੈਮਰੇ-ਧਾਲੀਵਾਲ ਲੋਕਾਂ
ਅਜਨਾਲਾ ਸ਼ਹਿਰ ਵਿਚ ਲਗਾਏ ਜਾਣਗੇ 150 ਸੀ ਸੀ ਟੀ ਵੀ ਕੈਮਰੇ-ਧਾਲੀਵਾਲ ਲੋਕਾਂ
ਅਜਨਾਲਾ: ਡੀਡੀ ਨਿਊਜ਼ਪੇਪਰ,ਵਿਕਰਮਜੀਤ ਸਿੰਘ/ਜੀਵਨ ਸ਼ਰਮਾ ਬੀਤੀ ਦਿਨ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤੇ ਗਏ ਸੇਵਾ ਮੁਕਤ ਅਧਿਆਪਕਾ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਅਜਨਾਲਾ ਸ਼ਹਿਰ ਵਿਚ 150 ਕੈਮਰੇ ਲਗਾਏ ਜਾਣਗੇ। ਉਨਾਂ ਇਸ ਮੌਕੇ ਹਾਜ਼ਰ ਜਿਲ੍ਹਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਦੀਆਂ ਅਜਿਹੀਆਂ 150 ਥਾਵਾਂ ਦੀ ਚੋਣ ਆਪਣੀ ਟੀਮ ਨੂੰ ਨਾਲ ਲੈ ਕੇ ਕਰਨ, ਜਿਥੋਂ ਜਨਤਕ ਸਥਾਨਾਂ, ਜਿੰਨਾ ਵਿਚ ਸੜਕਾਂ, ਗਲੀਆਂ, ਚੌਕ, ਪਾਰਕ ਆਦਿ ਵੱਧ ਤੋਂ ਵੱਧ ਕਵਰ ਹੋ ਸਕਣ। ਉਨਾਂ ਕਿਹਾ ਕਿ ਉਹ ਇੰਨਾ ਕੈਮਰਿਆਂ ਉਤੇ ਆਉਣ ਵਾਲਾ ਖਰਚਾ ਆਪਣੇ ਅਖਿਤਾਰੀ ਫੰਡ ਵਿਚੋਂ ਕਰਨਗੇ। ਸ ਧਾਲੀਵਾਲ ਨੇ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਅਜਿਹੇ ਲੋਕ ਜਿੰਨਾ ਨੇ ਇਹ ਘਿਨੌਣਾ ਅਪਰਾਧ ਕੀਤਾ ਹੈ, ਨੂੰ ਛੇਤੀ ਹੀ ਗਿ੍ਰਫਤਾਰ ਕਰਕੇ ਬਣਦੀ ਸਜ਼ਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਅਜਨਾਲਾ ਸ਼ਹਿਰ ਦੇ ਮਾਣ-ਮੱਤੇ ਪਰਿਵਾਰ ਨੂੰ ਇਹ ਵੱਡਾ ਘਾਟਾ ਪਿਆ ਹੈ, ਜਿਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਅਸੀਂ ਨਿਆਂ ਦਿਵਾ ਕੇ ਇੰਨਾ ਦੇ ਜਖਮਾਂ ਉਤੇ ਮਲਮ ਪੱਟੀ ਕਰ ਸਕਦੇ ਹਾਂ। ਉਨਾਂ ਦੱਸਿਆ ਕਿ ਡੀ ਆਈ ਜੀ, ਜਿਲ੍ਹਾ ਪੁਲਿਸ ਮੁਖੀ ਤੇ ਹੋਰ ਸੀਨੀਅਰ ਅਧਿਕਾਰੀ ਇਸ ਕਤਲ ਕੇਸ ਵਿਚ ਸ਼ਾਮਿਲ ਵਿਅਕਤੀਆਂ ਦੀ ਪੈੜ ਨੱਪ ਰਹੇ ਹਨ ਅਤੇ ਛੇਤੀ ਹੀ ਉਹ ਸਾਡੀ ਗਿ੍ਰਫਤ ਵਿਚ ਹੋਣਗੇ। ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਅਤੇ ਹੋਰ ਮੋਹਤਬਰ ਵੀ ਉਨਾਂ ਨਾਲ ਹਾਜ਼ਰ ਸਨ।
ਅਜਨਾਲਾ ਵਿਖੇ ਸੇਵਾ ਮੁਕਤ ਅਧਿਆਪਕਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ।