Search for:
  • Home/
  • Uncategorized/
  • ਯੂਨਾਈਟਡ ਕ੍ਰਿਸ਼ਚੀਅਨ ਵੈਲਫੇਅਰ ਸੋਸਾਇਟੀ (ਰਜਿ:) ਵਲੋਂ ਹੜ ਪੀੜਿਤਾਂ ਨੂੰ ਰਾਸ਼ਨ ਵੰਡਿਆ ਗਿਆ : ਰੋਬਿਟ ਸੈਮੂਅਲ

ਯੂਨਾਈਟਡ ਕ੍ਰਿਸ਼ਚੀਅਨ ਵੈਲਫੇਅਰ ਸੋਸਾਇਟੀ (ਰਜਿ:) ਵਲੋਂ ਹੜ ਪੀੜਿਤਾਂ ਨੂੰ ਰਾਸ਼ਨ ਵੰਡਿਆ ਗਿਆ : ਰੋਬਿਟ ਸੈਮੂਅਲ

ਪੰਜਾਬ ਉਜਾਲਾ ਨਿਊਜ਼

ਯੂਨਾਈਟਡ ਕ੍ਰਿਸ਼ਚੀਅਨ ਵੈਲਫੇਅਰ ਸੋਸਾਇਟੀ (ਰਜਿ:) ਵਲੋਂ ਹੜ ਪੀੜਿਤਾਂ ਨੂੰ ਰਾਸ਼ਨ ਵੰਡਿਆ ਗਿਆ : ਰੋਬਿਟ ਸੈਮੂਅਲ

ਜਲੰਧਰ (ਰਾਹੁਲ ਕਸ਼ਯਪ) : ਬੀਤੇ ਦਿਨ ਯੂਨਾਈਟਡ ਕ੍ਰਿਸ਼ਚੀਅਨ ਵੈਲਫੇਅਰ ਸੋਸਾਇਟੀ (ਰਜਿ:) ਵਲੋਂ ਕੁਦਰਤੀ ਆਫਤ ਨਾਲ ਆਏ ਹੜ ਨਾਲ ਜੂਝ ਰਹੇ ਪਿੰਡ ਮਡਾਲਾ, ਗਿੱਦੜ ਪਿੰਡੀ ਤੇ ਹੋਰ ਪਿੰਡਾਂ ‘ਚ ਲਗਭਗ 250 ਜਰੂਰਤਮੰਦ ਪਰਿਵਾਰਾਂ ਨੂੰ ਖਾਣ ਪੀਣ ਦਾ ਸਾਮਾਨ ਤੇ ਰਾਸ਼ਨ ਵੰਡਿਆ ਗਿਆ ਤਾਂ ਜ਼ੋ ਇਸ ਔਖੀ ਘੜੀ ਵਿੱਚ ਕੋਈ ਵੀ ਭੁੱਖਾ ਨਾ ਸੋਵੇ।

ਇਸ ਮੌਕੇ ਯੂਨਾਈਟਡ ਕ੍ਰਿਸ਼ਚੀਅਨ ਵੈਲਫੇਅਰ ਸੋਸਾਇਟੀ (ਰਜਿ:) ਦੇ ਪ੍ਰਧਾਨ ਰੋਬਿਟ ਸੈਮੂਅਲ ਨੇ ਕਿਹਾ ਕਿ ਇਸ ਕੁਦਰਤੀ ਆਫਤ ਨਾਲ ਲਗਭਗ ਅੱਧਾ ਹਿੰਦੁਸਤਾਨ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਬਹੁਤ ਸਾਰੇ ਪਿੰਡਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ । ਉਨਾਂ ਕਿਹਾ ਕਿ ਹੜ ਨਾਲ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਘਰ ਡਿੱਗ ਪਏ ਹਨ ਜਾਂ ਆਪਣੇ ਘਰਾਂ ਤੋਂ ਪਲਾਇਣ ਕਰਕੇ ਸ਼ਰਨਾਰਥੀ ਕੈਂਪ ਵਿੱਚ ਸ਼ਰਨ ਲੈਣ ਲਈ ਮਜਬੂਰ ਹੋ ਗਏ ਹਨ ਤੇ ਕਈਆਂ ਦੇ ਮਵੇਸ਼ੀ ਵੀ ਹੜ ਵਿੱਚ ਰੁੜ ਗਏ ਜਾਂ ਮਾਰੇ ਗਏ ਹਨ, ਅਜਿਹੇ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਹੈ।

ਪ੍ਰਧਾਨ ਰੋਬਿਟ ਸੈਮੂਅਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮੁਸੀਬਤ ਦੀ ਘੜੀ ਵਿੱਚ ਇਨਾਂ ਜ਼ਰੂਰਤਮੰਦ ਲੋਕਾਂ ਦੀ ਦਿੱਲ ਖੋਲ ਕੇ ਮਦਦ ਕਰਨੀ ਚਾਹੀਦੀ ਹੈ ਤਾਂ ਜ਼ੋ ਇਸ ਔਖੀ ਘੜੀ ਵਿੱਚ ਹੜ ਪੀੜਿਤ ਪਰਿਵਾਰਾਂ ਨੂੰ ਕੋਈ ਕਮੀਂ ਮਹਿਸੂਸ ਨਾ ਹੋਵੇ ।

ਇਸ ਰਾਸ਼ਨ ਵੰਡ ਮੌਕੇ ਯੂਨਾਈਟਡ ਕ੍ਰਿਸ਼ਚੀਅਨ ਵੈਲਫੇਅਰ ਸੋਸਾਇਟੀ (ਰਜਿ:) ਦੇ ਪ੍ਰਧਾਨ ਰੋਬਿਟ ਸੈਮੂਅਲ, ਨਿਸ਼ਾਨ ਮਸੀਹ ਉਪ ਪ੍ਰਧਾਨ, ਇਮੁਣਏਲ ਗਿੱਲ ਖਜਾਨਚੀ, ਆਈਜ਼ੈਕ ਬਿੱਲਾ ਮੈਂਬਰ, ਦਿਲਬਾਗ ਸਿੰਘ ਮੈਂਬਰ, ਨਥੈਨਿਅਲ ਤੇ ਹੋਰ ਕਮੇਟੀ ਮੈਂਬਰ ਹਾਜ਼ਿਰ ਸਨ ।