ਜਲੰਧਰ ਦਿਹਾਤੀ ਕਰਾਈਮ ਬ੍ਰਾਂਚ ਨੇ 100 ਗ੍ਰਾਮ ਹੈਰੋਇਨ ਅਤੇ ਰਿਵਾਲਵਰ ਸਮੇਤ 3 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ।
ਪੰਜਾਬ ਉਜਾਲਾ ਨਿਊਜ਼
ਜਲੰਧਰ ਦਿਹਾਤੀ ਕਰਾਈਮ ਬ੍ਰਾਂਚ ਨੇ 100 ਗ੍ਰਾਮ ਹੈਰੋਇਨ ਅਤੇ ਰਿਵਾਲਵਰ ਸਮੇਤ 3 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ।
ਜਲੰਧਰ( ਰਾਹੁਲ ਕਸ਼ਯਪ)ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਅਤੇ ਗੈਂਗਸਟਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਤਰਸ਼ੇਮ ਮਸੀਹ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ INSP ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ 100 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਅਤੇ ਇਕ .32 ਬੋਰ ਰਿਵਾਲਵਰ ਸਮੇਤ ਇਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਪੁਸ਼ਪ ਬਾਲੀ ਇੰਚਾਰਜ ਕਰਾਇਮ ਬਾਦ ਜਿਲ੍ਹਾ ਜਲੰਧਰ ਦਿਹਾਤੀ ਨੇ ਸਮਾਜ ਦੇ ਮਾੜੇ ਅਨਸ਼ਰਾ ਅਤੇ ਨਸ਼ਾ ਸਮਗਲਰਾਂ ਨੂੰ ਕਾਬੂ ਕਰਨ ਲਈ ਜਿਲਾ ਜਲੰਧਰ ਦਿਹਾਤੀ ਦੇ ਇਲਾਕੇ ਵਿੱਚ ਕਰਾਈਮ ਬ੍ਰਾਂਚ ਦੀ ਟੀਮ ਵੱਲੋਂ ਵੱਖ-2 ਜਗ੍ਹਾਂ ਪਰ ਗਸ਼ਤ, ਚੈਕਿੰਗ ਤੇ ਨਾਕਾਬੰਦੀ ਕੀਤੀ ਜਾਂਦੀ ਹੈ। ਇਸ ਸਬੰਧ ਵਿੱਚ ਹੀ ਕਰਾਈਮ ਬ੍ਰਾਂਚ ਦੀ ਇਕ ਟੀਮ ASI ਪਿੱਪਲ ਸਿੰਘ ਦੀ ਅਗਵਾਈ ਹੇਠ ਥਾਂ-ਸਿਲਸਿਲਾ ਗਸ਼ਤ ਥਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਬਾ ਸਵਾਰੀ ਸਰਕਾਰੀ ਗੱਡੀ ਦੇ ਜਲੰਧਰ ਤੋਂ ਕਿਸ਼ਨਗੜ੍ਹ ਅਲਾਵਲਪੁਰ ਆਦਮਪੁਰ ਵੱਲ ਨੂੰ ਜਾ ਰਹੇ ਸੀ।ਜਦ ਪੁਲਿਸ ਪਾਰਟੀ ਕਿਸ਼ਨਗੜ ਅੱਡਾ ਤੋਂ ਅਲਾਵਲਪੁਰ ਵੱਲ ਨੂੰ ਕਰੀਬ 100 ਗਜ ਅੱਗੇ ਪੁੱਜੀ ਤਾਂ ਸੜਕ ਕਿਨਾਰੇ ਖੱਬੇ ਹੱਥ ਦੋ ਮੋਨੇ ਨੌਜਵਾਨ ਖੜੇ ਦਿਖਾਈ ਦਿੱਤੇ ਜਿਹਨਾ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਯਕਦਮ ਘਬਰਾ ਕੇ ਆਪਣੀਆ-2 ਪਹਿਨੀਆਂ ਹੋਈਆ ਪੈਂਟਾ ਦੀਆ ਖੱਬੀਆ ਜੇਬਾਂ ਵਿੱਚੋਂ ਵਜਨਦਾਰ ਮੋਮੀ ਲਿਫਾਫੇ ਕੱਢ ਕੇ ਹੇਠਾਂ ਜਮੀਨ ਉੱਪਰ ਸੁੱਟ ਦਿੱਤੇ ਅਤੇ ਮੋਕਾ ਤੋ ਖਿਸਕਣ ਲੱਗੇ ਜਿਹਨਾ ਨੂੰ ਏ.ਐਸ.ਆਈ ਪਿਪੱਲ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਪਹਿਲੇ ਨੌਜਵਾਨ ਨੇ ਆਪਣਾ ਨਾਮ ਗਗਨਦੀਪ ਸਿੰਘ ਉਰਫ ਵਿਸ਼ਾਲ ਪੁੱਤਰ ਸਰਵਨ ਸਿੰਘ ਵਾਸੀ ਨਿੱਝਰਪੁਰਾ ਥਾਣਾ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਅਤੇ ਦੂਸਰੇ ਨੇ ਆਪਣਾ ਨਾਮ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਕੁਲਵੰਤ ਸਿੰਘ ਵਾਸੀ ਅਮਰਕੋਟ ਰੱਖਦੋਵੀ ਦਾਸਪੁਰਾ ਥਾਣਾ ਜੰਡਿਆਂਲਾ ਗੁਰੂ ਜਿਲਾ ਆਮ੍ਰਿਤਸਰ ਦੱਸਿਆ। ਏ.ਐਸ.ਆਈ ਪਿਪੱਲ ਸਿੰਘ ਨੇ ਸਾਥੀ ਕਰਮਚਾਰੀਆ ਦੀ ਹਾਜਰੀ ਵਿੱਚ ਗਗਨਦੀਪ ਸਿੰਘ ਉਰਫ ਵਿਸ਼ਾਲ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਕੁਲਵੰਤ ਸਿੰਘ ਉਕਤ ਵੱਲ ਸੁੱਟੇ ਹੋਏ ਮੋਮੀ ਲਿਫਾਫਿਆਂ ਦੀ ਹਸਬ ਜਾਬਤਾ ਅਨੁਸਾਰ ਤਲਾਸ਼ੀ ਅਮਲ ਵਿੱਚ ਲਿਆਂਦੀ ਤਾਂ ਉਨ੍ਹਾਂ ਵੱਲੋਂ ਸੁੱਟੇ ਹੋਏ ਮੋਮੀ ਲਿਫਾਫਿਆਂ ਵਿੱਚੋਂ ਹੈਰਇਨ ਬਰਾਮਦ ਹੋਈ ਜਿਸ ਦਾ ਸਮੇਤ ਮੋਮੀ ਲਿਫਾਫਾ ਦੇ ਇਲੈਕਟਰੋਨਿਕ ਕੰਡਾ ਨਾਲ ਵਜਨ ਕਰਨ ਪਰ 50/50 ਗ੍ਰਾਮ ਕੁਲ 100 ਗ੍ਰਾਮ ਹੋਈ ਜਿਸ ਪਰ ASI ਪਿੱਪਲ ਸਿੰਘ ਨੇ ਮੁਕੱਦਮਾ ਨੰਬਰ 103 ਮਿਤੀ 28.07.2023) ਅ/ਧ 21-B/61/85 NDPS ACT ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਬਾਅਦ ਪੂਛਗਿਛ ਦੋਸ਼ੀਆਨ ਨੂੰ ਸ਼ਾਮਿਲ ਤਫਤੀਸ਼ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ। ਮੁੱਢਲੀ ਪੁਛਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਉਕਤ ਗਗਨਦੀਪ ਸਿੰਘ ਉਰਫ ਵਿਸ਼ਾਲ ਪੁੱਤਰ ਸਰਵਨ ਸਿੰਘ ਮੋਹਨਤ ਮਜਦੂਰੀ ਦਾ ਕੰਮ ਕਰਦਾ ਸੀ। ਅਤੇ ਅਰਸ਼ਦੀਪ ਸਿੰਘ ਉਰਫ ਅਰਥ ਪੁੱਤਰ ਕੁਲਵੰਤ ਸਿੰਘ ਨੇ ਵਿੱਚ ਪੜਾਈ ਛੱਡ ਦਿੱਤੀ ਸੀ ਹੁਣ ਫਿਰ 11 ਵੀਂ ਦੀ ਪੜਾਈ ਕਰ ਰਿਹਾਂ ਹੈ। ਪਰ ਆਪਣੀ ਅਯਾਸੀ ਲਈ ਅਤੇ ਆਪਣੇ ਸ਼ੋਂਕ ਪੂਰੇ ਕਰਨ ਲਈ ਅਤੇ ਛੇਤੀ ਅਮੀਰ ਹੋਣ ਲਈ ਨਸ਼ਾ ਵੇਚਣ ਦਾ ਕੰਮ ਸੂਰੂ ਕਰ ਦਿੱਤਾ ਹੈ। ਦੋਨਾ ਦੋਸ਼ੀਆ ਉਕਤਾਂ ਨੂੰ ਪੇਸ਼ ਅਦਾਲਤ ਕਰਕੇ 12 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਦੋਸ਼ੀਆ ਪਾਸੋਂ ਹੋਰ ਡੂੰਗਾਈ ਨਾਲ ਪੂਛਗਿਛ ਕੀਤੀ ਜਾ ਰਹੀ ਹੈ ਕਿ ਉਹ ਬ੍ਰਾਮਦ ਕੀਤੀ ਹੈਰੋਇਨ ਕਿਸ ਪਾਸੋਂ ਖਰੀਦ ਕੀਤੀ ਹੈ ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਨੀ ਸੀ ਅਤੇ ਇਨ੍ਹਾਂ ਦੇ ਸਾਥੀ ਕੋਣ ਕੋਣ ਹੈ।ਅਤੇ ਦੋਨਾ ਦੋਸੀਆ ਉਕਤਾਂ ਦੀ ਚਲ-ਅਚਲ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ।
ਇਸੇ ਤਰ੍ਹਾਂ ਕਰਾਈਮ ਬ੍ਰਾਂਚ ਦੀ ਹੀ ਦੂਸਰੀ ਟੀਮ ਜੋ ਕਿ ASI ਬਲਵਿੰਦਰ ਸਿੰਘ ਨੰਬਰ 14 ਜਲੰਧਰ ਦਿਹਾਤੀ ਦੀ ਅਗਵਾਈ ਹੇਠ ਬਾ-ਸਿਲਸਿਲਾ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਅੱਡਾ ਧਾਲੀਵਾਲ ਕਾਦੀਆਂ ਕਾਲਾ ਸੰਘਿਆ ਰੋਡ ਮੌਜੂਦ ਸੀ ਕਿ ਇੱਕ ਮੋਨਾ ਨੌਜਵਾਨ ਵਿਅਕਤੀ ਪਿੰਡ ਧਾਲੀਵਾਲ ਕਾਦੀਆਂ ਵੱਲੋਂ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ।ਜੋ ਯੱਕਦਮ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ।ਜਿਸ ਨੂੰ ਬਲਵਿੰਦਰ ਸਿੰਘ ਏ.ਐਸ.ਆਈ. ਨੇ ਸ਼ੱਕ ਦੀ ਬਿਨਾਅ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਸਰੀਂਹ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਦੱਸਿਆ ਜਿਸ ਦੀ ਤਲਾਸ਼ੀ ਕਰਨ ਤੇ ਉਸਦੀ ਪਹਿਨੀ ਹੋਈ ਪੇਟ ਦੀ ਖੱਥੀ ਡੱਬ ਵਿੱਚੋਂ ਇਕ ਦੇਸੀ ਰਿਵਾਲਵਰ .32 ਬੋਰ ਸਮੇਤ 02 ਰੌਂਦ ਜਿੰਦਾ .32 ਬੋਰ ਬਰਾਮਦ ਹੋਏ।ਜਿਸ ਪਰ ASI ਬਲਵਿੰਦਰ ਸਿੰਘ ਨੇ ਮੁਕੱਦਮਾ ਨੰਬਰ 61 ਮਿਤੀ 28.07.2023 ਅ/ਧ 25,54,59 ARMS AT ਥਾਣਾ ਲੰਬੜਾ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਬਾਅਦ ਪੁੱਛਗਿੱਛ ਦੋਸ਼ੀ ਨੂੰ ਸ਼ਾਮਿਲ ਤਫ਼ਤੀਸ਼ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ।ਮੁੱਢਲੀ ਪੁਛਗਿਛ ਵਿੱਚ ਦੋਸ਼ੀ ਉਕਤ ਭੁਪਿੰਦਰ ਉਰਫ ਭਿੰਦਾ ਉਕਤ ਨੇ ਦੱਸਿਆ ਕਿ ਉਸ ਨੇ ਇਹ ਦੇਸੀ ਰਿਵਾਲਵਰ .32 ਬੋਰ ਸਮੇਤ 02 ਰੋਂਦ ਜਿੰਦਾ ਜੋਗਰਾਜ ਸਿੰਘ ਉਰਫ ਜੋਗਾ ਪੁੱਤਰ ਅਮਰਜੀਤ ਸਿੰਘ ਵਾਸੀ ਵੱਲੜੀਵਾਲ ਥਾਣਾ ਸਦਰ ਜਮਸ਼ੇਰ ਜਿਲਾ ਜਲੰਧਰ ਪਾਸੋਂ ਲਿਆ ਹੈ।ਜੋ ਜੋਗਰਾਜ ਸਿੰਘ ਊਰਫ ਜੋਗਾ ਉਕਤ ਨੂੰ ਮੁਕੱਦਮਾ ਹਜਾ ਵਿੱਚ ਦੋਸ਼ੀ ਵੱਜੋਂ ਨਾਮਜ਼ਦ ਕਰ ਲਿਆ ਗਿਆ ਹੈ।ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਸ਼ੀ ਉਕਤ ਭੁਪਿੰਦਰ ਸਿੰਘ ਉਰਫ ਭਿੰਦਾ ਉਕਤ ਘਰ ਪਹਿਲਾ ਵੀ 02 ਮੁਕਦਮੇ ਇਕ ਗੋਲੀਆਂ ਚਲਾਉਣ ਦਾ ਅਤੇ ਇਕ ਨਸ਼ਾ ਸਮਗਲਿੰਗ ਦਾ ਮੁਕੱਦਮਾ ਦਰਜ ਹੈ ਜਿਨ੍ਹਾਂ ਦੋਨਾਂ ਮੁਕੱਦਮਿਆਂ ਵਿੱਚ ਦੋਸ਼ੀ ਉਕਤ ਭੁਪਿੰਦਰ ਸਿੰਘ ਉਰਫ ਭਿੰਦਾ 5 ਸਾਲ ਦੀ ਸਜਾ ਪੂਰੀ ਕਰਕੇ ਕ੍ਰੀਬ ਡੇਢ ਸਾਲ ਪਹਿਲਾ ਜੇਲ ਚੋਂ ਬਾਹਰ ਆਇਆ ਹੈ।ਅਤੇ ਹੁਣ ਫਿਰ ਕਿਸੀ ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ। ਦੋਸ਼ੀ ਉਕਤ ਨੂੰ ਪੇਸ਼ ਅਦਾਲਤ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਦੋਸ਼ੀ ਪਾਸੋ ਹੋਰ ਡੂੰਗਾਈ ਨਾਲ ਪੂਛਗਿਛ ਕੀਤੀ ਜਾ ਰਹੀ ਹੈ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ।