Jalandhar : ਇੰਡਸਟਰੀ ਏਰੀਆ ‘ਚ ਘਰ ਤੋੜ ਕੇ ਨਜਾਇਜ਼ ਕਮਰਸ਼ੀਅਲ ਫੈਕਟਰੀ ਬਣਾਈ
PUNJAB UJALA NEWS : ਥਾਣਾ ਨੰਬਰ ਇੱਕ ਨਜ਼ਦੀਕ ਇੰਡਸਟਰੀ ਏਰੀਆ ਤੋਂ ਪੀਰਾਂ ਦੀ ਜਗ੍ਹਾ ਬਾਬਾ ਰੁਲੀਆ ਸ਼ਾਹ ਵਾਲੀ ਗਲੀ ਨੂੰ ਮੁੜਦੇ ਹੀ, ਨਗੀਨਾ ਟਰੇਡਿੰਗ ਕਾਰਪੋਰੇਟ ਦੇ ਬਿਲਕੁਲ ਸਾਮ੍ਹਣੇ, ਮਕਾਨ ਨੰਬਰ E-61 ਦੇ ਨਾਲ, ਨੀਅਰ ਅਰੋਲਸਨ ਸਟਰੀਟ ‘ਚ ਇੱਕ ਰਹਾਇਸ਼ੀ ਘਰ ਨੂੰ ਤੋੜ ਕੇ ਉਸ ਦੀ ਥਾਂ ਕਮਰਸ਼ੀਅਲ ਫੈਕਟਰੀ ਤਿਆਰ ਕੀਤੀ ਜਾ ਰਹੀ ਹੈ।ਸ਼ਹਿਰ ਦੇ ਕਾਨੂੰਨੀ ਉਸਾਰੀ ਨਿਯਮਾਂ ਦੀ ਧੱਜੀਆਂ ਉਡਾਉਂਦਾ ਇਹ ਮਾਮਲਾ ਨਗਰ ਨਿਗਮ ਜਲੰਧਰ ਦੀ ਬੇਹੱਦ ਨਲਾਇਕੀ ਨੂੰ ਬੇਨਕਾਬ ਕਰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਿਗਮ ਅਧਿਕਾਰੀ ਤਨਖਾਹਾਂ ਦੇ ਨਾਲ ਰਿਸ਼ਵਤਾਂ ਵੀ ਡਕਾਰ ਰਹੇ ਹਨ ਅਤੇ ਨਜਾਇਜ਼ ਉਸਾਰੀਆਂ ਦੇ ਖੁੱਲੇ ਕਾਰੋਬਾਰ ਨੂੰ ਆਪਣੀ ਸੁਰੱਖਿਆ ਛਤਰੀ ਹੇਠ ਕਰਵਾ ਰਹੇ ਹਨ।

ਨਗਰ ਨਿਗਮ ਵੱਲੋਂ ਅੱਖ ਮੁੰਦ ਕੇ ਦਿੱਤਾ ਜਾ ਰਿਹਾ ਇਹ ਮੌਨ ਆਸ਼ੀਰਵਾਦ ਨਾ ਸਿਰਫ਼ ਕਾਨੂੰਨ ਦੀ ਖੁੱਲ੍ਹੀ ਉਲੰਘਣਾ ਹੈ, ਸਗੋਂ ਸ਼ਹਿਰ ਦੇ ਸੁੰਦਰਤਾ ਅਤੇ ਸੁਰੱਖਿਆ ਲਈ ਵੀ ਗੰਭੀਰ ਖਤਰਾ ਹੈ। ਜਲੰਧਰ ਵਾਸੀ ਪੁੱਛ ਰਹੇ ਹਨ ਕੀ ਨਿਗਮ ਦਾ ਕੰਮ ਸਿਰਫ਼ ਤਨਖਾਹ ਲੈਣਾ ਤੇ ਨਜਾਇਜ਼ ਉਸਾਰੀਆਂ ‘ਤੇ ਮੋਹਰ ਲਾਉਣਾ ਹੀ ਰਹਿ ਗਿਆ ਹੈ?
