Search for:
  • Home/
  • Uncategorized/
  • ਵਧੀਆ ਸੇਵਾਵਾਂ ਬਦਲੇ ਸੇਲ ਟੈਕਸ ਅਫਸਰ ਸ਼੍ਰੀ ਰਮਨ ਕੁਮਾਰ ਜੀ ਨੂੰ ਕੀਤਾ ਸਨਮਾਨਿਤ ।

ਵਧੀਆ ਸੇਵਾਵਾਂ ਬਦਲੇ ਸੇਲ ਟੈਕਸ ਅਫਸਰ ਸ਼੍ਰੀ ਰਮਨ ਕੁਮਾਰ ਜੀ ਨੂੰ ਕੀਤਾ ਸਨਮਾਨਿਤ ।

ਪੰਜਾਬ ਉਜਾਲਾ ਨਿਊਜ਼

ਵਧੀਆ ਸੇਵਾਵਾਂ ਬਦਲੇ ਸੇਲ ਟੈਕਸ ਅਫਸਰ ਸ਼੍ਰੀ ਰਮਨ ਕੁਮਾਰ ਜੀ ਨੂੰ ਕੀਤਾ ਸਨਮਾਨਿਤ ।

ਜਲੰਧਰ( ਰਾਹੁਲ ਕਸ਼ਯਪ) ਸਰਕਾਰ ਨੂੰ ਟੈਕਸ ਚੋਰੀ ਕਰਕੇ ਚੂਨਾ ਲਗਾਉਣ ਵਾਲੇ ਕਿਸੇ ਵੀ ਵਪਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ, ਉਕਤ ਸ਼ਬਦਾਂ ਦਾ ਪ੍ਰਯੋਗ ਕਰਦੇ ਹੋਏ ਮੋਬਾਇਲ ਵਿੰਗ ਦੇ ਸੇਲ ਟੈਕਸ ਅਫਸਰ ਅੰਮ੍ਰਿਤਸਰ ਰਮਨ ਕੁਮਾਰ ਨੇ ਕਿਹਾ ਕਿ ਬਿਨਾਂ ਬਿੱਲ ਤੋਂ ਸੜਕਾਂ ਤੇ ਆ ਰਹੀਆਂ ਗੱਡੀਆਂ ਜੁਰਮਾਨਾ ਜੇਬ ਵਿਚ ਪਾਕੇ ਹੀ ਸੜਕ ਤੇ ਆਉਣ, ਕਿਉਂਕਿ ਸਰਕਾਰੀ ਖਜਾਨੇ ਦੀ ਚੋਰੀ ਬਰਦਾਸ਼ਤ ਨਹੀਂ ਹੋਵੇਗੀ ।

ਇਸ ਮੌਕੇ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਬਰਤਨ ਬਾਜ਼ਾਰ ਯੂਨੀਅਨ ਵਲੋਂ ਸੇਲ ਟੈਕਸ ਅਫਸਰ ਸ਼੍ਰੀ ਰਮਨ ਕੁਮਾਰ ਜੀ ਨੂੰ ਓਹਨਾਂ ਦੀਆਂ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਅਜਿਹੇ ਸਾਫ ਸੁਥਰੇ ਅਤੇ ਮਿਹਨਤੀ ਅਕਸ ਵਾਲੇ ਅਫਸਰ ਹਰ ਇੱਕ ਸਰਕਾਰੀ ਮਹਿਕਮੇ ਵਿਚ ਹੋਣੇ ਚਾਹੀਦੇ ਹਨ ।

ਇਸ ਮੌਕੇ ਓਹਨਾਂ ਦੇ ਨਾਲ ਇੱਕ ਹੋਰ ਸੇਲ ਟੈਕਸ ਅਫਸਰ ਸ਼੍ਰੀ ਓਮ ਪ੍ਰਕਾਸ਼ ਵੀ ਨਾਲ ਹੀ ਸਨ, ਜਿਨ੍ਹਾਂ ਨੇ ਕੁਝ ਸਮਾਂ ਪਹਿਲਾ ਹੀ ਅੰਮ੍ਰਿਤਸਰ ਵਿਖੇ ਅਹੁਦਾ ਸੰਭਾਲਿਆ ਹੈ ।