ਜਲੰਧਰ ਦੇ 66 ਫੁੱਟੀ ਰੋਡ ਤੇ ਸਥਿਤ ਗ੍ਰੀਨ ਐਵੀਨਿਊ ਦੇ ਵਿੱਚ ਲੱਗ ਰਹੇ ਨਜਾਇਜ਼ ਸਮਰਸੀਬਲ ਪੰਪ
Punjab ujala news, ਜਲੰਧਰ(ਰਾਹੁਲ) : ਜਲੰਧਰ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਪਾਣੀ ਦਾ ਪੱਧਰ ਦਿਨ ਭਰ ਦਿਨ ਘੱਟਦਾ ਜਾ ਰਿਹਾ ਉੱਥੇ ਹੀ ਸਰਕਾਰ ਨੇ ਸਮਰਸੀਬਲ ਪੰਪ ਕਰਵਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੋਈ ਹੈ ਪਰ ਫੇਰ ਵੀ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਸਮਰਸੀਬਲ ਪੰਪ ਕਰਵਾਏ ਜਾ ਰਹੇ ਹਨ ਐਸਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦੀ 66 ਫੁੱਟੀ ਰੋਡ ਤੇ ਪੈਂਦੇ ਗ੍ਰੀਨ ਐਵਨਿਊ ਦਾ ਜਿੱਥੇ ਕਿਸੇ ਡੀਲਰ ਦੁਆਰਾ ਨਜਾਇਜ਼ ਬੋਰ ਕਰਵਾਏ ਜਾ ਰਹੇ ਹਨ ਇਸ ਦੀ ਜਾਣਕਾਰੀ ਸੀਐਮ ਸਾਹਿਬ ਦੇ ਪੋਰਟਲ ਉੱਪਰ ਵੀ ਕੀਤੀ ਜਾਏਗੀ ਉਹ ਡੀਸੀ ਸਾਹਿਬ ਨੂੰ ਵੀ ਇਸ ਦੀ ਸ਼ਿਕਾਇਤ ਲਿਖਤੀ ਰੂਪ ਦੇ ਵਿੱਚ ਦਿੱਤੀ ਜਾਵੇਗੀ ਤਾਂ ਕਿ ਪੰਜਾਬ ਦੇ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ
