Search for:
  • Home/
  • Jalandhar/
  • ਜਿਲਾ ਹੁਸ਼ਿਆਰਪੁਰ ਚ ਪੈਂਦੇ ਨਸਰਾਲਾ ਚੌਂਕ ਵਿੱਚ ਕੌਸ਼ਲ ਸਵੀਟ ਸ਼ਾਪ ਦੇ ਨਾਲ ਵਾਲੀ ਗਲੀ ਵਿਚ 4 ਤੋ 5 ਦੁਕਾਨਾਂ ਤੇ ਚਲ ਰਿਹਾ ਲਾਟਰੀ ਸੱਟਾ

ਜਿਲਾ ਹੁਸ਼ਿਆਰਪੁਰ ਚ ਪੈਂਦੇ ਨਸਰਾਲਾ ਚੌਂਕ ਵਿੱਚ ਕੌਸ਼ਲ ਸਵੀਟ ਸ਼ਾਪ ਦੇ ਨਾਲ ਵਾਲੀ ਗਲੀ ਵਿਚ 4 ਤੋ 5 ਦੁਕਾਨਾਂ ਤੇ ਚਲ ਰਿਹਾ ਲਾਟਰੀ ਸੱਟਾ

Punjab ujala news : (ਹੋਸ਼ਿਆਰਪੁਰ) ਨਸਰਾਲਾ ਚੌਂਕੀ ਨੂੰ ਇਤਲਾਹ ਦੇਣ ਦੇ ਬਾਦ ਵੀ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ। ਜਦੋਂ ਸਾਡੀ ਟੀਮ ਉਕਤ ਜਗਾ ਤੇ ਖ਼ਬਰ ਕਰਨ ਗਈ ਤੇ ਓਥੇ ਦੇ ਲੋਕਾਂ ਵਲੋਂ ਦਸਿਆ ਗਿਆ ਕਿ ਸਾਨੂੰ ਇਹ ਲਾਟਰੀ ਸੱਟੇ ਵਾਲੇ 10 ਰੁਪਏ ਦੇ ਬਦਲੇ 100 ਦਾ ਲਾਲਚ ਦੇ ਕੇ ਠੱਗ ਲੈਂਦੇ ਨੇ ਜਦੋਂ ਲਾਟਰੀ ਵਾਲੇ ਦੁਕਾਨਦਾਰ ਨੂੰ ਪੁੱਛਿਆ ਗਿਆ ਕਿ ਇਸਦੀ ਕੋਈ ਪਰਮਿਸ਼ਨ ਹੈ ਤੇ ਅਗੋ ਓਸਦਾ ਕਹਿਣਾ ਸੀ ਕਿ ਸਾਡਾ ਹਫਤਾ ਜਾਂਦਾ ਚੌਂਕੀ ਤੁਸੀ ਕੁਝ ਵੀ ਨਈ ਕਰ ਸਕਦੇ ਤੇ ਜਦੋਂ ਅਸੀਂ ਚੌਂਕੀ ਇੰਚਾਰਜ ਮਨਿੰਦਰ ਸੰਘੇੜਾ ਜੀ ਨਾਲ ਗੱਲ ਕੀਤੀ ਤੇ ਅੱਗਿਓਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਬਾਰ-ਬਾਰ ਫੋਨ ਨਾ ਕੀਤਾ ਜਾਵੇ ਸਾਨੂੰ ਪਤਾ ਕਾਰਵਾਈ ਕਿਵੇਂ ਕਰੀ ਦੀ ਹੈ ਉਸ ਦੇ ਬਾਅਦ ਵਿੱਚ ਐਸ ਐਚ ਓ ਸਾਹਿਬ ਰਮਨ ਕੁਮਾਰ ਨੂੰ ਵੀ ਫੋਨ ਕੀਤਾ ਗਿਆ ਰਮਨ ਕੁਮਾਰ ਜੀ ਦਾ ਕਹਿਣਾ ਸੀ ਕਿ ਅਸੀਂ ਮੀਟਿੰਗ ਦੇ ਵਿੱਚ ਬੈਠੇ ਆਂ ਅਸੀਂ ਤੁਹਾਨੂੰ ਬਾਅਦ ਵਿੱਚ ਫੋਨ ਕਰਾਂਗੇ ।ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਇਦਾਂ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੇ ਨਾਲ ਰਲਿਆ ਹੋਇਆ ਹੈ ਜੋ ਕਿ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਲਾਟਰੀ ਸੱਟੇ ਦੀਆਂ ਦੁਕਾਨਾਂ ਚੱਲ ਰਹੀਆਂ ਨੇ ਅਤੇ ਗਰੀਬ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਸੋ ਇਸ ਦੀ ਸ਼ਿਕਾਇਤ ਐਸਐਸਪੀ ਸਾਹਿਬ ਨੂੰ ਵੀ ਕੀਤੀ ਜਾਵੇਗੀ ਅਤੇ ਜਲੰਧਰ ਆਈਜੀ ਸਾਹਿਬ ਨੂੰ ਵੀ ਇਸ ਦਾ ਮੰਗ ਪੱਤਰ ਦਿੱਤਾ ਜਾਵੇਗਾ ਤਕ ਕਿ ਉੱਥੇ ਠੱਗੇ ਗਏ ਲੋਕਾਂ ਦਾ ਇਨਸਾਫ ਦਿੱਤਾ ਜਾਵੇ ਅਤੇ ਦੜੇ ਸੱਟੇ ਵਾਲੀਆਂ ਦੁਕਾਨਾਂ ਬੰਦ ਕਰਵਾਈਆਂ ਜਾਣ