ਸ਼ਿਵ ਨਗਰ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਤੇ ਸਰਕਾਰ ਦੇ ਖਿਲਾਫ ਕੀਤਾ ਪਾਰਕ ਚ ਝੋਨਾ ਲਗਾ ਕੇ ਪ੍ਰਦਰਸ਼ਨ।
ਪੰਜਾਬ ਉਜਾਲਾ ਨਿਊਜ਼
ਸ਼ਿਵ ਨਗਰ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਤੇ ਸਰਕਾਰ ਦੇ ਖਿਲਾਫ ਕੀਤਾ ਪਾਰਕ ਚ ਝੋਨਾ ਲਗਾ ਕੇ ਪ੍ਰਦਰਸ਼ਨ।
ਜਲੰਧਰ (ਰਾਹੁਲ ਕਸ਼ਯਪ) ਸ਼ਿਵ ਨਗਰ ਇਲਾਕਾ ਨਿਵਾਸੀਆਂ ਨੇ ਅੱਜ ਨਗਰ ਨਿਗਮ ਤੇ ਸਰਕਾਰ ਦੇ ਖਿਲਾਫ ਪਾਰਕ ਚ ਝੋਨਾ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ। ਸ਼ਿਵ ਨਗਰ ਦੇ ਪ੍ਰਧਾਨ ਨਿਸ਼ਾਦ ਨੇ ਕਿਹਾ ਕਿ 35 ਸਾਲ ਪਹਿਲਾ ਪਾਰਕ ਦੀ ਜਗ੍ਹਾ ਛੱਡੀ ਗਈ ਸੀ ਪਰ ਕਿਸੇ ਵੀ ਸਰਕਾਰ ਨੇ ਅੱਜ ਤੱਕ ਇਸਨੂੰ ਪਾਰਕ ਦਾ ਰੂਪ ਨਹੀਂ ਦਿੱਤਾ। 2018 ਚ ਇਥੋਂ ਦੇ ਜਿੱਤੇ ਕੌਂਸਲਰ ਜਗਦੀਸ਼ ਸਮਰਾਏ ਨੇ ਇਸਨੂੰ ਬਣਾਉਣ ਆਸ਼ਵਾਸਨ ਦਿੱਤਾ ਸੀ ਪਰ ਇਸ ਗੱਲ ਨੂੰ ਵੀ 5 ਸਾਲ ਹੋ ਗਏ। ਹੁਣ ਤੇ ਉਹ ਕੌਂਸਲਰ ਤੋਂ ਸਾਬਕਾ ਕੌਂਸਲਰ ਹੋ ਗਏ ਹੁਣ ਪਰ ਇਹ ਪਾਰਕ ਨਹੀਂ ਬਣਿਆ। ਅੱਜ ਬਰਸਾਤ ਚ ਓਹਨਾ ਨੇ ਪਾਰਕ ਚ ਝੋਨਾ ਲੈ ਕੇ ਨਿਗਮ ਤੇ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਇਲਾਕਾ ਨਿਵਾਸੀ ਰਵੀ, ਅਫ਼ਜ਼ਲ, ਇਸ਼ੂ, ਹੀਰਾ ਪਟੇਲ,ਮਿੰਟੂ, ਸੋਨੂੰ, ਡਾ ਸ਼ਮਸ਼ਾਦ, ਉਮੇਸ਼ ਮੌਜੂਦ ਸਨ