ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਗੁਰਦੁਆਰਾ ਚਰਨ ਕੰਵਲ ਸਾਹਿਬ (ਬਸਤੀ ਸ਼ੇਖ) ਜਲੰਧਰ ਵਿਖੇ ਸਮਾਗਮਾਂ ਦੀ ਲੜੀ ਜਾਰੀ ਹੈ।
ਜਲੰਧਰ : ਮੀਰੀ- ਪੀਰੀ ਦੇ ਮਾਲਕ, ਬੰਦੀਛੋੜ ਦਾਤਾ, ਛੇਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾਤਸ਼ਾਹੀ ਛੇਵੀਂ) ਬਸਤੀ ਸ਼ੇਖ ਜਲੰਧਰ ਵਿਖੇ 16 ਜੁਲਾਈ ਨੂੰ ਮਨਾਏ ਜਾ ਰਹੇ ਚਰਨ ਪਾਵਨ ਦਿਵਸ ਸਬੰਧੀ ਸਮਾਗਮਾਂ ਦੀ ਲੜੀ ਜਾਰੀ ਹੈ।

ਜਨਰਲ ਸਕੱਤਰ ਹਰਜੀਤ ਸਿੰਘ ਬਾਬਾ ਨੇ ਦੱਸਿਆ ਕਿ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਗੁਰ-ਅਸਥਾਨ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਟੀਟੂ ਦੀ ਯੋਗ ਅਗਵਾਈ ਵਿਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸ਼ੁੱਕਰਵਾਰ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਦੁਪਹਿਰਾ ਜਪ-ਤਪ ਸਮਾਗਮ ਤੇ ਸਮਾਗਮ ਤੇ ਸ਼ਾਮੀ 7 ਤੋਂ ਰਾਤੀਂ 10 ਵਜੇ ਤੱਕ ਕਥਾ ਦਰਬਾਰ ਕਰਵਾਇਆ ਗਿਆ ਦਿਨ ਤੇ ਸਮਾਗਮ ਵਿੱਚ ਭਾਈ ਹਰਜਿੰਦਰ ਸਿੰਘ ਖਾਲਸਾ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ ਅਤੇ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਗਿਆਨੀ ਜਸਵੰਤ ਸਿੰਘ ਜੀ ਖਾਲਸਾ (ਮੰਜੀ ਸਾਹਿਬ ਵਾਲੇ) , ਭਾਈ ਬਲਵੀਰ ਸਿੰਘ ਜੀ (ਦੇਹਰਾਦੂਨ ਵਾਲੇ) , ਡਾ. ਜਸਪਾਲਵੀਰ ਸਿੰਘ ਜੀ ਅਤੇ ਭਾਈ ਪ੍ਰਗਟ ਸਿੰਘ ਜੀ ਨੇ ਸਮਾਗਮ ਵਿੱਚ ਹਾਜ਼ਰੀ ਭਰੀ । ਬੀਤੇ ਦਿਨੀਂ 12 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮ ਸੱਤ ਵਜੇ ਕਵੀ ਦਰਬਾਰ ਸਜਾਇਆ ਗਿਆ। ਜਿਸ ਵਿੱਚ 130 ਤੋਂ 135 ਬੱਚਿਆਂ ਦੀ ਨੇ ਹਿੱਸਾ ਲਿਆ।ਉਹਨਾਂ ਦਾ ਕਵਿਤਾ ਮੁਕਾਬਲਾ ਕਰਵਾਇਆ ਗਿਆ ਅਤੇ ਗੁਰਦੁਆਰਾ ਕਮੇਟੀ ਨੇ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਉਹਨਾਂ ਨੂੰ ਮੌਕੇ ਤੇ ਹੀ ਇਨਾਮ ਵੰਡੇ ਗਏ।

ਹਰਜੀਤ ਬਾਬਾ ਜੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੱਲ 16 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰੇ ਵਿੱਚ ਸਾਰਾ ਦਿਨ ਚਰਨ ਪਾਵਨ ਦਿਵਸ ਸਮਾਗਮ ਮਨਾਇਆ ਜਾਵੇਗਾ । ਜਿਸ ਵਿੱਚ ਸਵੇਰੇ 6.00 ਵਜੇ ਤੋਂ 8.00 ਵਜੇ ਤੱਕ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਹੋਵੇਗਾ । ਜਿਸ ਵਿੱਚ ਭਾਈ ਜਬਰਤੋੜ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਅਤੇ ਭਾਈ ਸੁਖਦੇਵ ਸਿੰਘ ਜੀ ਸਾਜਨ ਕੀਰਤਨ ਦੁਆਰਾ ਹਾਜ਼ਰੀ ਲਗਵਾਉਣਗੇ।
ਸਵੇਰੇ 10:00 ਤੋਂ ਦੁਪਹਿਰ 3.00 ਵਜੇ ਤੱਕ ਚਰਨ ਪਾਵਨ ਦਿਵਸ ਹੋਵੇਗਾ ਜਿਸ ਵਿਚ ਭਾਈ ਸਤਨਾਮ ਸਿੰਘ ਜੀ ਕੋਹਾੜਕਾ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਬੀਬੀ ਬਲਜਿੰਦਰ ਕੌਰ ਜੀ ਖਡੂਰ ਸਾਹਿਬ ਵਾਲੇ , ਭਾਈ ਸੁਖਦੇਵ ਸਿੰਘ ਜੀ ਸਾਜਨ , ਭਾਈ ਪ੍ਰਗਟ ਸਿੰਘ ਜੀ ਅਤੇ ਇਸਤਰੀ ਸਤਿਸੰਗ ਸਭਾ ਕੀਰਤਨ ਦੁਆਰਾ ਹਾਜ਼ਰੀ ਲਗਵਾਉਣਗੇ। ਅਤੇ ਸ਼ਾਮ 7.30 ਵਜੇ ਤੋਂ 11.00 ਵਜੇ ਤੱਕ ਆਤਮ ਰਸ ਕੀਰਤਨ ਦਰਬਾਰ ਹੋਵੇਗਾ। ਜਿਸ ਵਿੱਚ ਭਾਈ ਦਵਿੰਦਰ ਸਿੰਘ ਜੀ (ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ) , ਭਾਈ ਗੁਰਚਰਨ ਸਿੰਘ ਜੀ ਰਸੀਆ (ਲੁਧਿਆਣੇ ਵਾਲੇ) , ਭਾਈ ਮਲਕੀਤ ਸਿੰਘ ਜੀ (ਅਖੰਡ ਕੀਰਤਨੀ ਜੱਥਾ, ਫਗਵਾੜੇ ਵਾਲੇ) , ਭਾਈ ਸੁਖਦੇਵ ਸਿੰਘ ਜੀ ਸਾਜਨ, ਪ੍ਰਗਟ ਸਿੰਘ ਜੀ ਕੀਰਤਨ ਦੁਆਰਾ ਹਾਜ਼ਰੀ ਲਗਵਾਉਣਗੇ ।

ਟੀਟੂ ਅਤੇ ਬਾਬਾ ਨੇ ਕਿਹਾ ਕਿ 15 ਜੁਲਾਈ ਨੂੰ ਸ਼ਾਮ 5 ਤੋਂ 7 ਵਜੇ ਤਕ ਸੁੰਦਰ ਦਸਤਾਰ ਮੁਕਾਬਲਾ ਅਤੇ ਰਾਤ 8 ਤੋਂ 1 ਵਜੇ ਤਕ ਢਾਈ ਦਰਬਾਰ ਕਰਵਾਇਆ ਜਾਵੇਗਾ। ਇਸ ਸਮਾਗਮ ‘ਚ ਤਰਲੋਚਨ ਸਿੰਘ ਛਾਬੜਾ, ਪਰਵਿੰਦਰ ਸਿੰਘ ਗੁੱਗੂ,ਜਤਿੰਦਰ ਸਿੰਘ ਮਜੇਲ , ਅਮਰਪ੍ਰੀਤ ਸਿੰਘ ਰਿੰਕੂ , ਇੰਦਰਜੀਤ ਸਿੰਘ ਬੱਬਰ , ਗੁਰਸ਼ਰਨ ਸਿੰਘ ਸਨੂੰ, ਰਣਜੀਤ ਸਿੰਘ ਸੰਤ, ਕਮਲਜੀਤ ਸਿੰਘ ਜੱਜ , ਸੁਖਜਿੰਦਰ ਸਿੰਘ ਅਲੱਗ , ਸੁਰਿੰਦਰ ਸਿੰਘ ਅਲੱਗ , ਪ੍ਰਿਤਪਾਲ ਸਿੰਘ ਲੱਕੀ, ਜਗਜੀਤ ਸਿੰਘ ਜੋੜਾ , ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
