ਨੋਟਿਸ ਲਗਣ ਦੇ ਬਾਦ ਵੀ ਨਈ ਰੁਕ ਰਿਹਾ ਕਮਰਸ਼ੀਅਲ ਬਿਲਡਿੰਗ ਵਿਚ ਸਮ੍ਰਸਿਬਲ ਪੰਪ ਦਾ ਕੰਮ
ਨਗਰ ਨਿਗਮ ਜਲੰਧਰ ਜੋਨ ਨੰਬਰ 5 ਦੇ ਅਧਿਕਾਰੀਆ ਦੀ ਮਿਲੀ ਭੁਗਤ ਨਾਲ ਕਮਰਸ਼ੀਅਲ ਬਿਲਡਿੰਗ ਵਿਚ ਲਗ ਰਿਹਾ ਸਮ੍ਰਸਿਬਲ
ਜਲੰਧਰ ਦੇ ਮਦਰ ਫਿਲੌਰ ਮਿਲ ਚੌਂਕ ਤੋਂ ਲਾਡੋਵਾਲੀ ਰੋਡ ਦੇ ਵਿੱਚ ਬਿਨਾ ਮਨਜੂਰੀ ਤੋ ਲਗ ਰਹੇ ਸਮ੍ਰਸਿਬਲ ਸੰਬਧੀ
Punjab ujala news, ਜਲੰਧਰ (ਰਾਹੁਲ ਕਸ਼ਯਪ): ਜਲੰਧਰ ਦੇ ਪਾਣੀ ਦਾ ਪੱਧਰ ਦਿਨ ਪਰ ਦਿਨ ਡਿਗਦਾ ਜਾ ਰਿਹਾ ਹੈ। ਓਥੇ ਹੀ ਸਰਕਾਰਾਂ ਵੱਲੋਂ ਪਾਣੀ ਬਚੌਣ ਸੰਬੰਧੀ ਕਾਫੀ ਸਖ਼ਤ ਕਾਨੂੰਨ ਬਣਾਏ ਗਏ ਨੇ ਜਿਥੇ ਕਿ ਸਮਰਸਿਬੱਲ ਪੰਪ ਬਿਨਾ ਪਰਮਿਸ਼ਨ ਦੇ ਨਈ ਲਗ ਸਕਦੇ ਕਿਉ ਕਿ ਜਲੰਧਰ ਹੀ ਨਈ ਪੂਰੇ ਪੰਜਾਬ ਵਿਚ ਪਾਣੀ ਦਾ ਪੱਧਰ ਡਿਗਦਾ ਜਾ ਰਿਹਾ ਹੈ। ਓਥੇ ਹੀ ਕਈ ਐਸੇ ਨਿਗਮ ਅਧਿਕਾਰੀ ਵੀ ਹਨ। ਜੌ ਕੀ ਜਲੰਧਰ ਦੇ ਜੋਨ ਨੰਬਰ 5 ਵਿਚ ਹਨ ਜਿੱਥੇ ਕਿ ਨੋਟਿਸ ਲਗਾਣ ਦੇ ਬਾਦ ਵਿੱਚ ਵੀ ਖੁਦ ਹੀ ਸਲਾਹ ਦੇ ਕੇ ਆ ਜਾਂਦੇ ਹਨ ਕਿ ਰਾਤੋ ਰਾਤ ਕੰਮ ਖਤਮ ਕਰ ਦਿੱਤਾ ਜਾਵੇ। ਸੋ ਇਸ ਸੰਬਧੀ ਸ਼ਿਕਾਇਤ ਨਿੱਗਰ ਨਿਗਮ ਜਲੰਧਰ ਦੇ ਕਮਿਸ਼ਨਰ ਗੌਤਮ ਜੈਣ ਜੀ ਨੂੰ ਵੀ ਕੀਤੀ ਜਾਵੇਗੀ।
