ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ
ਪੰਜਾਬ ਉਜਾਲਾ ਨਿਊਜ਼
ਹੋਸ਼ਿਆਰਪੁਰ (ਰਾਹੁਲ ਕਸ਼ਯਪ) ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ, ਵਿਧਵਾ ਅਤੇ ਬੇਘਰ ਨਿਆਸ਼ਰਿਤ ਇਸਤਰੀਆਂ, ਆਸ਼ਰਿਤ ਬੱਚਿਆਂ ਅਤੇ ਅਪੰਗ ਵਿਅਕਤੀਆਂ ਲਈ, ਮਾਲੀ ਸਹਾਇਤਾ ਗਰਾਂਟ ਦੀ ਨਿਯਮਾਂਵਲੀ 1966 ਦੇ ਨਿਯਮਾਂ ਵਿੱਚ ਉਮਰ ਦੇ ਸਬੂਤ ਸਬੰਧੀ ਨਿਯਮ ਵਿੱਚ ਸੋਧ ਕੀਤੀ ਗਈ ਹੈ।