Search for:
  • Home/
  • Uncategorized/
  • ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਵਹੀਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀ ਕਾਬੂ

ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਵਹੀਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀ ਕਾਬੂ

ਪੰਜਾਬ ਉਜਾਲਾ ਨਿਊਜ਼

ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਵਹੀਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀ ਕਾਬੂ

ਜਲੰਧਰ( ਰਾਹੁਲ ਕਸ਼ਯਪ) ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ADCP-1 ਸਾਹਿਬ ਜਲੰਧਰ ਸ. ਕੰਵਲਪ੍ਰੀਤ ਸਿੰਘ ਚਾਹਲ PPS, ACP ਸੈਂਟਰਲ ਸਾਹਿਬ ਸ. ਨਿਰਮਲ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵਲ ਸਮੇਂ ਸਿਰ ਮਿਲ ਰਹੀਆ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿਚ ਵਧ ਰਹੀਆਂ ਵਹੀਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਨ ਵਿੱਚ ਥਾਣਾ ਰਾਮਾਮੰਡੀ ਜਲੰਧਰ ਨੂੰ ਕਾਮਯਾਬੀ ਹਾਸਲ ਹੋਈ ਹੈ।

ਜੋ ਵਹੀਕਲ ਚੋਰੀ ਕਰਨ ਦੇ ਵਧ ਰਹੇ ਜੁਰਮਾਂ ਤੇ ਕਾਬੂ ਪਾਉਣ ਲਈ ਮਿਤੀ 22-06-2023 ਨੂੰ ਇੰਸਪੈਕਟਰ ਰਜੇਸ਼ ਕੁਮਾਰ ਅਰੋੜਾ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਅਗਵਾਈ ਹੇਠ ASI ਸਤਨਾਮ ਸਿੰਘ ਨੰਬਰ 1879 ਵੱਲੋਂ ਮੁੱਖਬਰ ਖਾਸ ਦੀ ਇਤਲਾਹ ਤੇ ਮੋਟਰਸਾਇਕਲ ਚੋਰੀ ਕਰਨ ਵਾਲੇ ਪਿੰਟੂ ਪੁੱਤਰ ਖੁਸ਼ੀ ਰਾਮ ਵਾਸੀ ਪਿੰਡ ਉਦੈਪੁਰ ਥਾਣਾ ਬਜੀਰ ਗੰਜ ਜਿਲਾ ਬਰੇਲੀ ਉੱਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਰਾਕੇਸ਼ ਦਾ ਮਕਾਨ ਸੰਤੋਖਪੁਰਾ ਜਲੰਧਰ ਅਤੇ ਸੰਜੀਵ ਕੁਮਾਰ ਉਰਫ ਬੋਬੀ ਪੁੱਤਰ ਰੋਸ਼ਨ ਲਾਲ ਵਾਸੀ ਐਨ ਏ 246 ਨੇੜੇ ਬਾਲਮੀਕ ਮੰਦਰ ਕਿਸ਼ਨਪੁਰਾ ਜਲੰਧਰ ਹਾਲ ਵਾਸੀ ਨੇੜੇ ST.Soldier School ਅਰਜੁਨ ਨਗਰ ਮੁਸਲਿਮ ਕਲੋਨੀ ਜਲੰਧਰ ਨੂੰ ਚੋਰੀ ਦੇ ਮੋਟਰਸਾਇਕਲ ਸਮੇਤ ਕਾਬੂ ਕੀਤਾ ਅਤੇ ਕਾਰਵਾਈ ਕਰਦੇ ਹੋਏ ASI ਸਤਨਾਮ ਸਿੰਘ ਨੰਬਰ 1879 ਵੱਲੋਂ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 179 ਮਿਤੀ 22-06- 2023 ਅ/ਧ 379,34,411 ਭ:ਦ ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ।

ਦੌਰਾਨੇ ਪੁਲਿਸ ਹਿਰਾਸਤ ਦੋਸ਼ੀਆਂ ਪਾਸੋਂ ਸਖਤੀ ਨਾਲ ਪੁੱਛ ਗਿਛ ਕੀਤੀ ਗਈ ਅਤੇ ਜੋ ਦੋਸ਼ੀ ਪਿੰਟੂ ਉਕਤ ਪਾਸੋਂ 08 ਮੋਟਰਸਾਈਕਲ ਵੱਖ ਵੱਖ ਮਾਰਕਾ ਅਤੇ ਸੰਜੀਵ ਕੁਮਾਰ ਉਰਫ ਬੋਬੀ ਉਕਤ ਪਾਸੋਂ 02 ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਬ੍ਰਾਮਦ ਹੋਏ ਹਨ। ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਜੋ ਇਹਨਾਂ ਦੇ ਹੋਰ ਸਾਥੀਆਂ ਬਾਰੇ ਅਤੇ ਵਾਰਦਾਤਾਂ ਬਾਰੇ ਪੁੱਛ ਗਿੱਛ ਕੀਤੀ ਗਈ ਹੈ, ਜਿਸ ਸੰਬੰਧੀ ਜਲਦੀ ਹੀ ਤਫਤੀਸ਼ ਪੂਰੀ ਕੀਤੀ ਜਾਵੇਗੀ।ਮੁੱਕਦਮਾ ਦੀ ਤਫ਼ਤੀਸ਼ ਜਾਰੀ ਹੈ ।