ਥਾਣਾ ਨੂਰਮਹਿਲ ਪੁਲਿਸ ਵੱਲੋਂ ਨਾਬਾਲਗ ਲੜਕੀ ਨੂੰ ਬਹਿਲਾ ਫੁਸਲਾ ਕੇ ਨਾਲ ਲੈ ਜਾਣ ਵਾਲੇ ਦੋਸ਼ੀ ਨੂੰ ਕਾਬੂ ਕਰਕੇ 300 ਨਸੀਲੀਆਂ ਗੋਲੀਆਂ ਤੇ 5 ਗ੍ਰਾਮ ਹੈਰੋਇਨ ਕੀਤੀ ਬਰਾਮਦ
ਪੰਜਾਬ ਉਜਾਲਾ ਨਿਊਜ਼
ਥਾਣਾ ਨੂਰਮਹਿਲ ਪੁਲਿਸ ਵੱਲੋਂ ਨਾਬਾਲਗ ਲੜਕੀ ਨੂੰ ਬਹਿਲਾ ਫੁਸਲਾ ਕੇ ਨਾਲ ਲੈ ਜਾਣ ਵਾਲੇ ਦੋਸ਼ੀ ਨੂੰ ਕਾਬੂ ਕਰਕੇ 300 ਨਸੀਲੀਆਂ ਗੋਲੀਆਂ ਤੇ 5 ਗ੍ਰਾਮ ਹੈਰੋਇਨ ਕੀਤੀ ਬਰਾਮਦ।
ਜਲੰਧਰ ਦਿਹਾਤੀ ਨੂਰਮਹਿਲ (ਰਾਹੁਲ ਕਸ਼ਯਪ) : ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸੇਸ ਮੁਹਿੰਮ ਤਹਿਤ, ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐੱਸ ਪੁਲਿਸ ਕਪਤਾਨ (ਤਫਤੀਸ਼ ) ਅਤੇ ਸ੍ਰੀ ਸੁਖਪਾਲ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਇਸ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਪਾਰਟੀ ASI ਅਮਰੀਕ ਲਾਲ ਨੇ ਸਮੇਤ ਪੁਲਿਸ ਪਾਰਟੀ ਨਾਬਾਲਗ ਲੜਕੀ ਨੂੰ ਬਹਿਲਾ ਫੁਸਲਾ ਕੇ ਨਾਲ ਲੈ ਜਾਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਤੇ INSP/SHO ਥਾਣਾ ਨੂਰਮਹਿਲ ਵੱਲੋਂ ਇੱਕ ਵਿਅਕਤੀ ਪਾਸੋ 30 ਨਸੀਲੀਆ ਗੋਲੀਆਂ ਵਜਨੀ 114 GM ਅਤੇ (5 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਪਾਲ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 05-08-2023 ਨੂੰ ਦਰਖਾਸਤ ਨੰਬਰੀ 263-5BH ਮਿਤੀ 29,08,2023 ਵੱਲੋ ਬਖਸ਼ੇ ਪਤਨੀ ਕੁਲਵੀਰ ਵਾਸੀ ਪਿੰਡ ਫਤਿਹਪੁਰ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਬਾਬਤ ਦਰਖਾਸਤ ਕਰਤਾ ਦੀ ਨਾਬਾਲਗ ਲੜਕੀ XXXX ਨੂੰ ਮਿਤੀ 25.08,2023 ਜਸਪਾਲ ਸਿੰਘ ਉਰਫ ਪਾਲਾ ਉਰਫ ਰਸ਼ਪਾਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਰਾਮੇਵਾਲ ਥਾਣਾ ਬਿਲਗਾ ਵੱਲੋਂ ਵਰਗਲਾ ਫੁਸਲਾ ਕੇ ਭਜਾ ਕੇ ਲੈ ਜਾਣ ਸਬੰਧੀ ਮੋਸੂਲ ਥਾਣਾ ਹੋਈ ਸੀ ।
ਜਿਸ ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 71 ਮਿਤੀ 29,08.2023 ਜੁਰਮ 363, 366-A,120-B IPC ਥਾਣਾ ਨੂਰਮਹਿਲ ਜਿਲਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਤੇ ਦੌਰਾਨੋ ਤਫਤੀਸ ਮੁਕਦਮਾ ਹਜਾ ਵਿਚ ਦੋਸੀ ਜਸਪਾਲ ਸਿੰਘ ਉਰਫ ਪਾਲਾ ਉਰਫ ਰਸ਼ਪਾਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਰਾਮੇਵਾਲ ਥਾਣਾ ਬਿਲਗਾ ਨੂੰ ਹਸਬ ਜਾਬਤਾ ਅਨੁਸਾਰ ਮਿਤੀ (2-09-2023 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੀੜਤਾ ਨਾਬਾਲਗ ਲੜਕੀ XXXX ਨੂੰ ਵੀ ਬ੍ਰਾਮਦ ਕਰਕੇ ਉਸ ਦੇ ਵਾਰਸਾ ਪਰਿਵਾਰ ਦੇ ਹਵਾਲੇ ਕੀਤਾ ਗਿਆ ਹੈ।ਮੁਕਦਮਾ ਹਜਾ ਵਿਚ 04 POSCO ACT ਦਾ ਵਾਧਾ ਜੁਰਮ ਕੀਤਾ ਗਿਆ ਹੈ ।
ਦੋਸ਼ੀ ਨੂੰ ਪੇਸ ਅਦਾਲਤ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।ਦੋਸ਼ੀ ਨੂੰ ਅਦਾਲਤ ਵਿੱਚ ਸਜਾ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮਿਤੀ 02.09.2023 INSP / SHO ਸੁਖਦੇਵ ਸਿੰਘ ਥਾਣਾ ਨੂਰਮਹਿਲ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਦੇ ਸਬੰਧ ਵਿੱਚ ਰਵੀਦਾਸ ਚੌਂਕ ਨੂਰਮਹਿਲ ਤੋਂ ਹੁੰਦੇ ਹੋਏ ਮੇਨ ਬਜ਼ਾਰ ਨੂੰ ਜਾ ਰਹੇ ਸੀ ਤਾਂ ਇੱਕ ਸਕੀ ਨੌਜਵਾਨ ਗੁਰਪਾਲ ਉਰਫ ਪਾਲਾ ਪੁੱਤਰ ਮੀਤ ਰਾਮ ਵਾਸੀ ਮੁਹੱਲਾ ਰੰਗੜਾ ਨੂਰਮਹਿਲ ਥਾਣਾ ਨੂਰਮਹਿਲ ਜਿਲਾ ਜਲੰਧਰ ਨੂੰ ਸਮੇਤ ਮੋਮੀ ਲਿਫਾਫਾ ਕਾਬੂ ਕੀਤਾ ।
ਜਿਸ ਦੇ ਕਬਜਾ ਵਿੱਚੋ 309 ਨਸੀਲੀਆਂ ਗੋਲੀਆਂ ਵਜਨੀ 114 ਗ੍ਰਾਮ ਅਤੇ 5 ਗ੍ਰਾਮ ਹੈਰੋਇਨ ਬ੍ਰਾਮਦ ਹੋਈਆਂ, ਜਿਸ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਕੇ ਮੁਕੱਦਮਾ ਨੰਬਰ 72 ਮਿਤੀ (02.09.2023 ਅ/ਧ 21(B), 22(C)-61-85 NDPS Act ਥਾਣਾ ਨੂਰਮਹਿਲ ਜਿਲਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ ।ਜਿਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਦੋਸੀ ਵੱਲੋਂ ਦੌਰਾਨੇ ਪੁੱਛ ਗਿਛ ਦੱਸਿਆ ਹੈ ਕਿ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਮੈਨੇ ਗੁਰਜੰਟ ਸਿੰਘ ਅਤੇ ਜਗਰੂਪ ਸਿੰਘ ਜਿਹਨਾਂ ਨੇ ਮੈਨੂੰ ਆਪਣਾ ਪਿੰਡ ਭਿੱਖੀਵਿੰਡ ਜਿਲਾ ਤਰਨਤਾਰਨ ਦੱਸਿਆ ਸੀ ਪਾਸੋਂ ਖ੍ਰੀਦ ਕੀਤੀਆ ਹਨ । ਜਿਹਨਾ ਦੀ ਭਾਲ ਕਰਕੇ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਰਿਕਵਰੀ :
ਮੁਕੱਦਮਾ ਨੰਬਰ 71 ਮਿਤੀ 29.08.2023 ਜੁਰਮ 363, 366-A, 120-B IPC ਥਾਣਾ ਨੂਰਮਹਿਲ ਜਿਲਾ ਜਲੰਧਰ
- ਮੋਟਰ ਸਾਈਕਲ ਨੰਬਰੀ PB08-BT-3452 ਮਾਰਕਾ ਸਪਲੈਡਰ ।
- ਮੁਕੱਦਮਾ ਨੰਬਰ 72 ਮਿਤੀ 02.09.2023 ਅ/ਧ 21(3), 22(C)-61-85 NDPS Act. ਥਾਣਾ ਨੂਰਮਹਿਲ ਜਿਲਾ ਜਲੰਧਰ ।
- 300 ਨਸੀਲਆਂ ਗੋਲੀਆਂ ਵਜਨੀ 114 ਗ੍ਰਾਮ ਅਤੇ 5 ਗ੍ਰਾਮ ਹੈਰੋਇਨ ।