Search for:
  • Home/
  • Uncategorized/
  • ਕਮੀਸ਼ਨਰੇਟ ਜਲੰਧਰ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮੁਕੰਮਲ ਖਾਤਮੇ ਲਈ ਵਿਡੀ ਜ਼ੋਰਦਾਰ ਮੁਹਿੰਮ ।

ਕਮੀਸ਼ਨਰੇਟ ਜਲੰਧਰ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮੁਕੰਮਲ ਖਾਤਮੇ ਲਈ ਵਿਡੀ ਜ਼ੋਰਦਾਰ ਮੁਹਿੰਮ ।

ਪੰਜਾਬ ਉਜਾਲਾ ਨਿਊਜ਼

ਕਮੀਸ਼ਨਰੇਟ ਜਲੰਧਰ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮੁਕੰਮਲ ਖਾਤਮੇ ਲਈ ਵਿਡੀ ਜ਼ੋਰਦਾਰ ਮੁਹਿੰਮ ।

ਜਲੰਧਰ( ਰਾਹੁਲ ਕਸ਼ਯਪ) ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਕੁਲਦੀਪ ਸਿੰਘ ਚਾਹਲ ਆਈਪੀਐਸ, ਵੱਲੋਂ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮੁਕੰਮਲ ਖਾਤਮੇ ਲਈ ਵਿਡੀ ਜ਼ੋਰਦਾਰ ਮੁਹਿੰਮ ਦੇ ਤਹਿਤ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਕਮੀਸ਼ਨਰੇਟ ਜਲੰਧਰ ਦੇ ਥਾਣਾ ਸਦਰ ਦੀ ਹਦੂਰ ਅੰਦਰ ਪੈਂਦੇ ਪਿੰਡ ਲੱਖਣਪਾਲ ਦੇ ਮੋਹਤਬਰ ਸਜਣ ਅਤੇ ਪਿੰਡ ਵਾਸੀ ਆਮ ਜਨ ਸਮੂਹ ਨਾਲ ਸਾਂਝ ਭਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜਗਮੋਹਨ ਸਿੰਘ ਪੀਪੀਐਸ, ਡੀਸੀਪੀ ਸਿਟੀ ਅਤੇ ਹਰਸ਼ਪ੍ਰੀਤ ਸਿੰਘ ਪੀਪੀਐਸ, ਏਸੀਪੀ ਕੈਂਟ ਮੌਜੂਦ ਸਨ। ਮਾਣਯੋਗ ਕਮਿਸ਼ਨਰ ਸਾਹਿਬ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਦਾ ਖਾਤਮਾ ਕਰਨ ਲਈ ਆਪ ਸਭਨਾ ਦੇ ਸਹਿਯੋਗ ਦੀ ਜ਼ਰੂਰਤ ਹੈ। ਪੁਲਿਸ ਆਪ ਦੀ ਸੇਵਾ ਵਿੱਚ 24 ਘੰਟੇ ਹਾਜਰ ਹੈ। ਆਪ ਨਸ਼ਾ ਵੇਚਣ ਵਾਲੇ ਮਾੜੇ ਅਨਸਰਾਂ ਦੀ ਸੂਚਨਾ ਪੁਲਿਸ ਅਫਸਰਾਂਨ ਨੂੰ ਦਿਓ। ਆਪ ਦਾ ਨਾਮ ਗੁਪਤ ਰੱਖਿਆ ਜਾਵੇਗਾ। ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਦਾ ਇਲਾਜ ਸਰਕਾਰੀ ਤੌਰ ਤੇ ਕਰਵਾ ਕੇ ਦਿੱਤਾ ਜਾਵੇਗਾ। ਪਿੰਡ ਵਾਸੀਆਂ ਵੱਲੋਂ ਪੁਲਿਸ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ।