ਟ੍ਰੈਫਿਕ ਪੁਲਿਸ ਮੁਲਾਜਮਾਂ ਨੂੰ ਮੀਹ ਅਤੇ ਕੜਕਦੀ ਧੁੱਪ ਤੋਂ ਬਚਣ ਲਈ ਕਰਵਾਏ ਗਏ ਮੁਹਈਆ ਬੀਟ ਬਾਕਸ ।
ਪੰਜਾਬ ਉਜਾਲਾ ਨਿਊਜ਼
ਟ੍ਰੈਫਿਕ ਪੁਲਿਸ ਮੁਲਾਜਮਾਂ ਨੂੰ ਮੀਹ ਅਤੇ ਕੜਕਦੀ ਧੁੱਪ ਤੋਂ ਬਚਣ ਲਈ ਕਰਵਾਏ ਗਏ ਮੁਹਈਆ ਬੀਟ ਬਾਕਸ ।
ਜਲੰਧਰ (ਰਾਹੁਲ ਕਸ਼ਯਪ) ਅੱਜ ਜਲੰਧਰ ਦੇ ਰਾਮਾ ਮੰਡੀ ਚੌਕ ਦੇ ਨਜਦੀਕ ਲਗਦੇ ਪੱਕੇ ਨਾਕੇ ਤੇ ਤੈਨਾਤ ਪੁਲਸ ਮੁਲਾਜਮਾਂ ਦੀ ਕੜਕਦੀ ਧੁੱਪ ਵਿਚ ਡਿਊਟੀ ਨੂੰ ਦੇਖਦੇ ਹੋਏ CT ਗਰੁੱਪ ਵਲੋ ਬੀਟ ਬਾਕਸ ਮੁਹਈਆ ਕਰਵਾਇਆ ਗਿਆ ।ਗੱਲਬਾਤ ਦੌਰਾਨ ਪੁਲਸ ਮੁਲਾਜਮਾਂ ਨੇ ਦਸਿਆ ਕਿ ਉਹ ਲੰਬੇ ਸਮੇਂ ਤੋ ਬੀਟ ਬਾਕਸ ਨਾ ਹੋਣ ਕਾਰਨ ਮੀਹ ਅਤੇ ਧੁੱਪ ਵਿਚ ਕਾਫੀ ਮੁਸ਼ਕਿਲ ਨਾਲ ਡਿਊਟੀ ਦੇ ਰਹੇ ਸਨ।ਪਰ ਹੁਣ ਬੀਟ ਬਾਕਸ ਮਿਲਣ ਕਾਰਨ ਉਹ ਕੜਕਦੀ ਧੁੱਪ ਅਤੇ ਬਾਰਿਸ਼ ਵਿਚ ਆਪਣਾ ਬਚਾ ਕਰ ਸਕਦੇ ਹਨ ਅਤੇ ਆਪਣੇ ਡਿਊਟੀ ਨੂੰ ਹੋਰ ਤਨਦੇਹੀ ਨਾਲ ਨਿਭਾਅ ਸਕਣਗੇ ।
